ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) – ਭਾਸ਼ਾ ਵਿਭਾਗ ਪੰਜਾਬ ਵਲੋਂ 16 ਅਕਤੂਬਰ 2014 ਨੂੰ ਡੀ.ਏ.ਵੀ ਪਲਲਿਕ ਸਕੂਲ ਲਾਰੈਂਸ ਰੋਡ ਵਿਖੇ ਬਾਲ ਸਾਹਿਤ ਪ੍ਰਸ਼ਨਾਤੋਰੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਭੁਪਿੰਦਰ ਸਿੰਘ ਮੱਟੂ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਸਵੇਰੇ 10.30 ਵਜੇ ਹੋਣ ਵਾਲੇ ਇਸ ਮੁਕਾਬਲੇ ਵਿੱਚ ਵਿਚ ਕੋਈ ਵੀ ਸਕੂਲ/ਕਾਲਜ, ਸਰਕਾਰੀ/ਗੈਰ ਸਰਕਾਰੀ ਸੰਸਥਾਵਾਂ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ।
ਉਨਾਂ ਅੱਗੇ ਦੱਸਿਆ ਕਿ ਇਸ ਵਿਚ 6ਵੀਂ ਤੋਂ 8ਵੀਂ ਵਰਗ, 9ਵੀਂ ਤੋਂ 10ਵੀਂ ਵਰਗ, ਬੀ.ਏ ਭਾਗ ਪਹਿਲਾ ਤੋਂ ਬੀ.ਏ ਫਾਈਨਲ, ਬੀ.ਐਸ.ਸੀ/ਬੀ.ਕਾਮ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹਰ ਸੰਸਥਾ ਤੋਂ ਹਰ ਵਰਗ ਦੇ ਦੋ-ਦੋ ਵਿਦਿਆਰਥੀ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ। ਇਸ ਮੁਕਾਬਲੇ ਵਿਚ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸਖਸੀਅਤਾਂ, ਸੱਭਿਆਚਾਰ, ਇਤਿਹਾਸ, ਭਗੋਲ ਦੇ ਪ੍ਰਸ਼ਨ ਪੁੱਛੇ ਜਾਣਗੇ।ਇਹ ਮੁਕਬਾਲਾ ਲਿਖਤੀ ਹੋਵੇਗਾ।ਇਸ ਵਿਚ ਭਾਗ ਲੈਣ ਵਾਲੇ ਜ਼ਿਲ੍ਹਾ ਭਾਸ਼ਾ ਦਫਤਰ, ਫੋਰ ਐਸ.ਸਕੂਲ ਬਿਲਡਿੰਗ ਵਿਖੇ ਐਂਟਰੀ ਕਰਵਾ ਸਕਦੇ ਹਨ। ਐਂਟਰੀ ਫੀਸ ਬਿਲਕੁਲ ਮੁਫ਼ਤ ਹੈ।