Friday, March 28, 2025

ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਗਰੀਬ ਜਨਤਾ ਨੂੰ ਪਹੁੰਚਾਇਆ ਜਾ ਰਿਹਾ ਹੈ-ਮੇਅਰ

PPN22091427
ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) ਐਸ. ਐਸ. ਬੋਰਡ ਪੰਜਾਬ ਦੇ ਮੈਬਰ ਸ੍ਰੀ ਅਨਵਰ ਮਸੀਹ, ਮੈਂਬਰ ਵੱਲੋਂ ਮਿਸ਼ਨ ਕੰਪਾਊਂਡ ਮਹਾ ਸਿੰਘ ਗੇਟ ਵਿਖੇ ਵਿਧਵਾ, ਬੁਢਾਪਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ ਦਾ ਲਾਭ ਲੋੜਵੰਦ ਜਨਤਾ ਨੂੰ ਦੇਣ ਵਾਸਤੇ ਕੈਂਪ ਦਾ ਆਯੌਜਨ ਕੀਤਾ ਗਿਆ।ਜਿਸ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਕੈਂਪ ਵਿਚ ਲੌੜਵੰਦ ਜਨਤਾ ਦੇ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਆਸ਼ਰਿਤ ਪੈਨਸ਼ਨ ਦੇਣ ਵਾਸਤੇ ਫਾਰਮ ਭਰੇ ਗਏ। ਇਸ ਅਵਸਰ ਤੇ ਉਹਨਾਂ ਦੇ ਨਾਲ ਜਰਨੈਲ ਸਿੰਘ ਢੋਟ ਕੌਸਲਰ ਵਾਰਡ ਨੰ.25, ਕੁਲਵੰਤ ਸਿੰਘ ਢੋਟ, ਮਹਿਬੂਬ ਰਾਏ, ਵਨੀਤ ਦਾਸ, ਜੋਇਲ ਅਨਵਰ, ਡਾ: ਬਿੱਲਾ, ਦਵਿੰਦਰ ਸਿੰਘ, ਅਸ਼ੋਕ ਗੁਪਤਾ ਅਤੇ ਕਾਫੀ ਗਿਣਤੀ ਵਿਚ ਲੋੜਵੰਦ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਸਨ।
ਇਸ ਮੌਕੇ ਮੇਅਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬ ਜਨਤਾ ਲਈ ਲੋਕ ਭਲਾਈ ਸਕੀਮਾਂ ਸੁਰੂ ਕੀਤੀਆਂ ਹੋਈਆਂ ਹਨ, ਜਿਨਾਂ ਦਾ ਲਾਭ ਲੋੜਵੰਦ ਅਤੇ ਗਰੀਬ ਲੋਕਾ ਨੂੰ ਪਹੁੰਚਾਇਆ ਜਾ ਰਿਹਾ ਹੈ ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply