Friday, December 27, 2024

’ਸੋਹਣਾ ਸਕੂਲ ਮੁਹਿੰਮ’ ਦੇ ਬਰਾਬਰ ਕਾਂਗਰਸ ਚਲਾਵੇਗੀ ਪੰਜਾਬ ਸਰਕਾਰ ਦਾ ‘ਜਨਾਜਾ ਮੁਹਿੰਮ’- ਔਜਲਾ

PPN23091401
ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ 26 ਸਤੰਬਰ ਤੋਂ 31 ਅਕਤੂਬਰ ਤੱਕ ਚਲਾਈ ਜਾ ਰਹੀ ‘ਸੋਹਣਾ ਸਕੂਲ ਮੁਹਿੰਮ’ ਦੇ ਬਰਾਬਰ ‘ਤੇ ਕਾਂਗਰਸ ਵੱਲੋਂ ਪੰਜਾਬ ਸਰਕਾਰ ਦਾ ‘ਜਨਾਜਾ ਮੁਹਿੰਮ’ ਚਲਾਵੇਗੀ। ਜਿਸ ਦੇ ਤਹਿਤ ਜਿਸ ਵੀ ਸਕੂਲ ਦੇ ਵਿਚ ਵਿਦਿਆਰਥੀਆਂ ਦੇ ਕੋਲੋਂ ਸਕੂਲ ਵਿੱਚ ਕਲੀ ਕਰਵਾਉਣ ਦੇ ਲਈ ਕੂਚੀ ਫੜਾਏਗੀ ਤਾਂ ਉਸ ਦੇ ਬਰਾਬਰ ਕਾਂਗਰਸੀ ਆਗੂ ਵਿਦਿਆਰਥੀਆਂ ਨੂੰ ਕਲਮ ਫੜਾਉਣਗੇ ਅਤੇ ਸਕੂਲ ਦੇ ਬਾਹਰ ਪੰਜਾਬ ਸਰਕਾਰ ਦਾ ਜਨਾਜਾ ਕੱਢਣਗੇ।
ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਪੰਜਾਬ ਦੇ ਸੂਬੇ ਅਤੇ ਭਾਰਤ ਤੇ ਇਤਿਹਾਸ ਦਾ 26 ਸਤੰਬਰ ਦਾ ਦਿਨ ਸਭ ਤੋਂ ਕਾਲੇ ਦਿਨ ਦੇ ਤੌਰ ‘ਤੇ ਜਾਣਿਆ ਜਾਵੇਗਾ ਜਦੋਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਇਸ ਮੁਹਿੰਮ ਦੀ ਸ਼ੁਰੂਆਤ ਵਿਦਿਆਰਥੀਆਂ ਨੂੰ ਕਲਮ ਦੀ ਥਾਂ ‘ਤੇ ਕੂਚੀ ਫੜਾ ਕੇ ਸਕੂਲਾਂ ਨੂੰ ਕਲੀ ਕਰਵਾਉਣ ਦਾ ਉਦਘਾਟਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸੂਬੇ ਦਾ ਪੰਜਾਬ ਸਰਕਾਰ ਦੇ ਹੱਥੋਂ ਇੰਝ ਜਨਾਜਾ ਕੱਢਣ ਦੀ ਕਤੱਹੀ ਵੀ ਇਜਾਜਿਤ ਨਹੀਂ ਦੇਵੇਗਾ ਅਤੇ ਇਸ ਮੁਹਿੰਮ ਦਾ ਲੋਕਤੰਤਰਿਕ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬੀਆਂ ਦੇ ਲਈ ਕਿੰਨ੍ਹੀ ਸ਼ਰਮ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦਾ ਪੂਰੀ ਤਰਾਂ ਭੱਠਾ ਬਿਠਾ ਚੁੱਕੀ ਸਰਕਾਰ ਹੁਣ ਉਸ ਵੱਲੋਂ ਸਕੂਲਾਂ ਦੀ ਸਾਫ ਸਫਾਈ ਤੋਂ ਵੀ ਹੱਥ ਖੜ੍ਹੇ ਕਰ ਦਿੱਤੇ ਗਏ ਹਨ ਅਤੇ ‘ਸੋਹਣਾ ਸਕੂਲ ਮੁਹਿੰਮ’ ਦੇ ਤਹਿਤ ਬੱਚਿਆਂ ਅਤੇ ਅਧਿਆਪਕਾਂ ਦੇ ਕੋਲੋਂ ਸਕੂਲਾਂ ਦੀ ਕਲੀ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਆਲੇ ਦੁਆਲੇ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਨਾਲ ਸਕੂਲਾਂ ਨੂੰ ਸੋਹਣਾ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਦੇ ਪੱਲ੍ਹੇ ਕੁੱਝ ਨਹੀਂ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਆਪ ਨੂੰ ਦੀਵਾਲੀਆ ਐਲਾਨ ਦੇਣਾ ਚਾਹੀਦਾ ਹੈ ਅਤੇ ਸਕੂਲ, ਸਮਾਜ ਸੇਵੀ ਸੰਸਥਾਵਾਂ ਅਤੇ ਕਾਰਸੇਵਾ ਵਾਲੇ ਬਾਬਿਆਂ ਨੂੰ ਸਕੂਲਾਂ ਦੀ ਸਫਾਈ ਕਰਨ ਦੀ ਕਾਰ ਸੇਵਾ ਸੌਂਪ ਦੇਣੀ ਚਾਹੀਦੀ ਹੈ।ਔਜਲਾ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਅਦਾਲਤ ਵਿਚ ਵੀ ਜਾਣਗੇ ਅਤੇ ਪੰਜਾਬ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਲਾਮਬੰਦ ਕਰਨਗੇ ਕਿ ਉਹ ਪੰਜਾਬ ਸਰਕਾਰ ਦੀ ਇਸ ਸਭ ਤੋਂ ਘਟੀਆ ਮੁਹਿੰਮ ਦਾ ਡੱਟ ਕੇ ਵਿਰੋਧ ਕਰਨ।ਇਸ ਸਮੇਂ ਉਨ੍ਹਾਂ ਦੇ ਨਾਲ ਉਪ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ, ਬਲਵਿੰਦਰਪਾਲ ਸਿੰਘ, ਮੁਖਵਿੰਦਰ ਸਿੰਘ, ਬਲਕਾਰ ਸਿੰਘ, ਹਰਜਿੰਦਰ ਸਿੰਘ ਸੇਖੋਂ, ਬਲਾਕ ਪ੍ਰਧਾਨ ਹਰਪਾਲ ਸਿੰਘ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ, ਜ਼ਿਲਾ ਜਨਰਲ ਸਕੱਤਰ ਬਲਰਾਜ ਸਿੰਘ, ਅਰਜਨ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਕਾਂਗਰਸੀ ਹਾਜ਼ਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply