Thursday, September 19, 2024

ਕਾਲੀ ਸੂਚੀ `ਚੋਂ 312 ਨਾਂਅ ਹਟਾਉਣ ਦਾ ਜੀ.ਕੇ ਨੇ ਕੀਤਾ ਸਵਾਗਤ

ਪੂਰੀ ਸੂਚੀ ਵੈਬਸਾਈਟ `ਤੇ ਜਨਤਕ ਕਰਨ ਦੀ ਸਰਕਾਰ ਪਾਸੋਂ ਕੀਤੀ ਮੰਗ

ਨਵੀਂ ਦਿੱਲੀ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਵਲੋਂ ਕਾਲੀ ਸੂਚੀ `ਚੋਂ 312 ਸਿੱਖਾਂ ਦੇ ਨਾਂਅ ਹਟਾਉਣ ਦਾ ਸਵਾਗਤ Manjit GKਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਰਕਾਰ ਪਾਸੋਂ ਪੂਰੀ ਸੂਚੀ ਵੈਬਸਾਈਟ `ਤੇ ਜਨਤਕ ਕਰਨ ਦੀ ਮੰਗ ਕੀਤੀ ਹੈ।ਜੀ.ਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਮੁੱਚੇ ਪੰਥ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸਾਂ ਵਲੋਂ ਆਪਣੇ ਤੌਰ `ਤੇ ਤਿਆਰ ਕੀਤੀ ਗਈ ਕਾਲੀ ਸੂਚੀ ਦੇ 314 ਨਾਵਾ ਵਿੱਚੋਂ 312 ਨਾਂਅ ਨੂੰ ਹਟਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਜਿੰਨਾਂ ਵਿੱਚ ਜ਼ਿਆਦਾਤਰ ਉਹ ਸਿੱਖ ਸ਼ਾਮਿਲ ਹਨ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਸਿਆਸੀ ਸ਼ਰਨ ਲੈ ਰੱਖੀ ਹੈ।ਪਰ 2019 ਦੀਆਂ ਆਮ ਚੋਣਾਂ ਦੌਰਾਨ ਸਰਕਾਰ ਨੇ ਇਸ ਸੂਚੀ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਸੀ ਅਤੇ ਜਿਸ ਨੂੰ ਸਰਕਾਰ ਨੇ ਉਸ ਨੂੰ ਪੂਰਾ ਕਰ ਦਿੱਤਾ ਹੈ।  
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply