Friday, September 20, 2024

ਵੋਟਰ ਹੈਲਪਲਾਈਨ ਐਪਲੀਕੇਸ਼ਨ ਰਾਹੀਂ ਵੋਟਾਂ ਆਨਲਾਈਨ ਵੈਰੀਫਾਈ ਕਰਨ ਦੀ ਅਪੀਲ

PUNJ1409201908ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –     ਭਾਰਤੀ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01.01.2020 ਦੇ ਆਧਾਰ ਤੇ ਵੋਟਰ ਸੂਚੀ ਦੀ ਸੁਧਾਈ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ, ਜਿਸ ਦੇ ਅਧੀਨ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਮਿਤੀ 01.09.2019 ਤੋਂ ਆਰੰਭ ਹੋ ਚੱਕਾ ਹੈ।ਸ਼੍ਰੀਮਤੀ ਅਲਕਾ ਪੀ.ਸੀ.ਐਸ ਚੋਣਕਾਰ ਰਜਿਸਟਰੇਸ਼ਨ ਅਫ਼ਸਰ 13-ਮਜੀਠਾ ਵਿਧਾਨ ਸਭਾ ਚੋਣ ਹਲਕਾ-ਕਮ ਉਪ ਮੰਡਲ ਮੈਜਿਸਟਰੇਟ ਮਜੀਠਾ ਦੀ ਅਗਵਾਈ  ਹੇਠ ਦੀਪਕ ਮੋਹਨ ਚੋਣ ਕਾਨੂੰਗੋ ਵਲੋਂ ਮੀਟਿੰਗ ਹਾਲ ਦਫ਼ਤਰ ਉਪ ਮੰਡਲ ਮੈਜਿਸਟਰੇਟਮਜੀਠਾ ਵਿਖੇ ਇਸ ਸਬ ਡਵੀਜਨ ਦੇ ਸਮੂਹ ਮਾਲ ਅਧਿਕਾਰੀਆਂ, ਕਾਨੂੰਗੋਆਂ, ਪਟਵਾਰੀਆਂ, ਤਹਿਸੀਲ ਕੰਪਲੈਕਸ ਦੇ ਸਟਾਫ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਸ਼ਾਮਲ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੇ ਆਪਣੇ ਆਪਣੇ ਮੋਬਾਈਲ ਫੋਨ `ਤੇ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਵੋਟਰ ਹੈਲਪਲਾਈਨ ਐਪਲੀਕੇਸ਼ਨ ਇੰਸਟਾਲ ਕਰਕੇ ਆਪਣੀ ਆਪਣੀ ਵੋਟ ਦੀ ਪੜਤਾਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੇ ਪਰਿਵਾਰ ਦੀਆਂ ਵੋਟਾਂ ਨਿੱਜੀ ਤੌਰ `ਤੇ ਅੱਜ ਹੀ ਆਨਲਾਈਨ ਵੈਰੀਫਾਈ ਕਰ ਦੇਣਗੇ।
     ਚੋਣ ਕਾਨੂੰਗੋ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਆਪਣੇ ਫੋਨ ਤੇ ਵੋਟਰ ਹੈਲਪਲਾਈਨ ਐਪਲੀਕੇਸ਼ਨ ਪਲੇ-ਸਟੋਰ ਤੋਂ ਡਾਊਨਲੋਡ ਕਰਕੇ ਇੰਸਟਾਲ ਕਰ ਸਕਦਾ ਹੈ ਅਤੇ ਵੋਟਰ ਸੂਚੀ ਨਾਲ ਸਬੰਧਤ ਕੋਈ ਵੀ ਸੇਵਾ ਘਰ ਬੈਠੇ ਹੀ ਲੈ ਸਕਦਾ ਹੈ।ਇਸ ਐਪਲੀਕੇਸ਼ਨ ਵਿੱਚ ਆਪਣੀ ਵੋਟ ਦੀ ਭਾਲ ਹੋ ਜਾਦੀ ਹੈ, ਨਵੀਂ ਵੋਟ ਬਣਵਾਉਣ ਲਈ ਫਾਰਮ ਨੰ. 6, ਕੋਈ ਵੋਟ ਕਟਵਾਉਣ ਲਈ ਫਾਰਮ ਨੰ. 7, ਇੰਦਰਾਜਾਂ ਦੀ ਦਰੁੱਸਤੀ ਲਈ ਫਾਰਮ ਨੰ. 8 ਅਤੇ ਇੱਕ ਹੀ ਚੋਣ ਹਲਕੇ ਵਿੱਚ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਵੋਟ ਸ਼ਿਫਟ ਕਰਵਾਉਣ ਲਈ ਫਾਰਮ ਨੰ. 8 ਵੀ ਆਪਣੇ ਮੋਬਾਈਲ `ਤੇ ਘਰ ਬੈਠੇ ਆਨਲਾਈਨ ਭਰਿਆ ਜਾ ਸਕਦਾ ਹੈ।ਇਸੇ ਤਰ੍ਹਾਂ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ ਸਬੰਧੀ ਨਹਿਰੀ ਵਿਭਾਗ ਵਿਖੇ ਵੀ ਇਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਥੇ ਸੌਰਭ ਖੋਸਲਾ ਚੋਣ ਕਾਨੂੰਗੋ ਵਲੋਂ ਨਹਿਰੀ ਵਿਭਾਗ ਦੇ  ਅਧਿਕਾਰੀਆਂ/ਕਰਮਚਾਰੀ ਨੂੰ ਵੀ ਟ੍ਰੇਨਿੰਗ ਦਿੱਤੀ ਗਈ। 
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply