ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਪੋਸ਼ਨ ਬਾਰੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਕੀ ਹੈ ਅਤੇ ਇਸ ਦੀ ਸਿਹਤ ਨੂੰ ਕਿਉਂ ਲੋੜ `ਤੇ ਮਾਹਿਰਾਂ ਨੇ ਵਿਸਥਾਰ ਵਿਚ ਚਰਚਾ ਕਰਦੇ ਹੋਏ ਬੱਚਿਆਂ ਨੂੰ ਸਾਦਾ ਅਤੇ ਪੌਸ਼ਟਿਕ ਭੋਜਨ ਖਾਣ ਲਈ ਪ੍ਰੇਰਿਤ ਕੀਤਾ।ਸੀ.ਡੀ.ਪੀ.ਓ ਕੰਲਜੀਤ ਕੌਰ ਨੇ ਬੱਚਿਆਂ ਨੂੰ ਕੁਪੋਸ਼ਣ, ਨਿੱਜੀ ਤੇ ਵਾਤਾਵਰਣ ਦੀ ਸਫਾਈ, ਅਨੀਮੀਆ, ਹੱਥ ਧੋਣ ਦੇ ਸਹੀ ਢੰਗ ਆਦਿ ਸਬੰਧੀ ਜਾਣਕਾਰੀ ਦਿੱਤੀ।ਅਹਾਰ-ਵਿਹਾਰ ਕਲੀਨਿਕ ਤੋਂ ਆਏ ਡਾਕਟਰ ਹਰਪ੍ਰੀਤ ਕੌਰ ਅਰੋੜਾ ਨੇ ਬੱਚਿਆਂ ਨੂੰ ਚੰਗੀ ਤੇ ਨਿਰੋਈ ਸਿਹਤ ਲਈ ਦਿਨ ਵਿਚ ਪਾਣੀ ਪੀਣ ਦਾ ਢੰਗ ਤੇ ਮਾਤਰਾ, ਬਾਜ਼ਾਰ ਦੇ ਖਾਣੇ ਨੂੰ ਛੱਡ ਕੇ ਘਰ ਦਾ ਖਾਣਾ ਖਾਣ, ਸਹੀ ਸਮੇਂ ਉਤੇ ਸੌਣ ਅਤੇ ਕਸਰਤ ਦੀ ਮਹੱਤਤਾ ਵਿਸ਼ੇ ਉਤੇ ਚਾਨਣਾ ਪਾਇਆ।ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਸਿਹਤ, ਸਿੱਖਿਆ, ਪੰਚਾਇਤ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਾਲ-ਨਾਲ ਹੁਣ ਜਿਲ੍ਹਾ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਬੱਚਿਆਂ ਨੂੰ ਚੰਗਾ ਸਾਹਿਤ ਪੜਨ ਲਈ ਉਤਸ਼ਾਹਿਤ ਕਰ ਰਹੇ ਹਨ।ਉਨਾਂ ਦੱਸਿਆ ਕਿ ਜਿਲ੍ਹੇ ਦੇ ਹਰੇਕ ਪਿੰਡ ਅਤੇ ਕਸਬੇ ਤੱਕ ਇਹ ਮੁਹਿੰਮ ਜਾਰੀ ਹੈ ਅਤੇ ਸਾਡਾ ਟੀਚਾ 30 ਸਤੰਬਰ ਤੱਕ ਘਰ-ਘਰ ਇਸ ਸੰਦੇਸ਼ ਪਹੁੰਚਾਉਣ ਦਾ ਹੈ।
ਜਿਲ੍ਹਾ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਵੱਲੋਂ ਕਿਤਾਬ ਦੀ ਮਹੱਤਤਾ ਅਤੇ ਚੰਗੇ ਸਾਹਿਤ ਦੀ ਲੋੜ `ਤੇ ਚਰਚਾ ਕੀਤੀ ਗਈ।ਉਨਾਂ ਬੱਚਿਆਂ ਨੂੰ ਲਾਇਬਰੇਰੀ ਦੇ ਮੈਂਬਰ ਬਣਨ ਅਤੇ ਮੋਬਾਈਲ ਗੇਮ ਦੀ ਥਾਂ ਚੰਗੀਆਂ ਕਿਤਾਬਾਂ ਪੜਨ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਸ੍ਰੀਮਤੀ ਨੀਰਾ ਸ਼ਰਮਾ ਨੇ ਬੱਚਿਆਂ ਨੂੰ ਮਾਹਿਰਾਂ ਦੇ ਵਿਚਾਰਾਂ ਤੋਂ ਸਬਕ ਲੈਣ ਪ੍ਰੇਰਿ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …