ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਦੀ ਜਿਲਾ ਫਾਜਿਲਕਾ ਇਕਾਈ ਦੁਆਰਾ ਅੱਜ ਤੀਸਰੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਦਾ ਕ੍ਰਮ ਜਾਰੀ ਰੱਖਿਆ । ਇਸ ਮੌਕੇ ਕਾਮਰੇਡ ਵਜੀਰ ਚੰਦ ਅਤੇ ਕਾਮਰੇਡ ਦੀਵਾਨ ਸਿੰਘ ਦੀ ਪ੍ਰਧਾਨਗੀ ਵਿੱਚ ਖੁਈਆ ਸਰਵਰ ਦੇ ਸਾਥੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਗਲਤ ਅਤੇ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਜੱਮਕੇ ਨਾਰੇਬਾਜੀ ਦੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਖੇਤ ਮਜਦੂਰ, ਕਿਸਾਨ ਅਤੇ ਕਾਸ਼ਤਕਾਰਾਂ ਨੂੰ 60 ਸਾਲ ਦੀ ਉਮਰ ਉਪਰਾਂਤ 3000 ਰੁਪਏ ਮਹੀਨਾ ਪੇਂਸ਼ਨ ਦਿੱਤੀ ਜਾਵੇ, ਭੂਮੀ ਅਧਿਗਰਹਣ ਕਨੂੰਨ ਐਕਟ 2013 ਨੂੰ ਪਹਿਲਾਂ ਦੀ ਤਰ੍ਹਾਂ ਬਹਾਲ ਰੱਖਿਆ ਜਾਵੇ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰੀਸ਼ਾਂ ਲਾਗੂ ਕੀਤੀਆਂ ਜਾਣ, ਖੇਤੀਬਾੜੀ ਖੇਤਰ ਲਈ ਜੀਡੀਪੀ ਦਾ 10 ਫ਼ੀਸਦੀ ਹਿੱਸਾ ਖਰਚ ਕੀਤਾ ਜਾਵੇ, ਰੇਲਵੇ ਦੀ ਤਰ੍ਹਾਂ ਖੇਤੀਬਾੜੀ ਦਾ ਅਲੱਗ ਤੋਂ ਬਜਟ ਰੱਖਿਆ ਜਾਵੇ, ਖੇਤੀਬਾੜੀ ਖੇਤਰ ਵਿੱਚ ਕੰਮ ਆਉਣ ਵਾਲੀ ਵਸਤਾਂ ਉੱਤੇ ਟੈਕਸ ਖਤਮ ਕਰਕੇ ਲਾਗਤ ਖਰਚੇ ਘੱਟ ਕੀਤੇ ਜਾਣ , ਬਾਰਡਰ ਏਰਿਆ ਦੇ ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜਾ 30 ਹਜਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ, ਕੰਡੀ ਖੇਤਰ ਦੇ ਮਸਲੇ ਛੇਤੀ ਹੱਲ ਕੀਤੇ ਜਾਣ, ਕਾਬਜ ਮੁਜਾਹਰਿਆਂ ਨੂੰ ਜ਼ਮੀਨੀ ਮਾਲਕੀਅਤ ਹੱਕ ਦਿੱਤੇ ਜਾਣ, ਮਨਰੇਗਾ ਕਨੂੰਨ ਨੂੰ ਚਾਲੂ ਰੱਖਿਆ ਜਾਵੇ, ਖੇਤੀਬਾੜੀ ਅਧੀਨ ਆਉਂਦੇ ਵਰਕਰਾਂ ਦੀ ਦੇਹਾੜੀ 350 ਕੀਤੀ ਜਾਵ ।ਅੱਜ ਤੀਸਰੇ ਦਿਨ ਸ਼ੇਰ ਸਿੰਘ ਮਾਂਘਾ ਰਾਮ, ਕਾਲਾ ਸਿੰਘ, ਰਾਮ ਰੱਖਾ, ਲਾਲ ਚੰਦ ਕਟੈਹੜਾ, ਜੋਗਿੰਦਰ ਸਿੰਘ ਰਾਮਕੋਟ, ਸੋਮਨਾਥ ਜੰਡਵਾਲਾ, ਰਾਮ ਕੁਮਾਰ, ਰਾਜਾ ਰਾਮ, ਕ੍ਰਿਸ਼ਣ ਪਿੰਡ ਬੋਦੀਵਾਲਾ ਪੀਥਾ, ਵਜੀਰ ਚੰਦ, ਚਮਨ ਲਾਲ, ਸੁਨੀਲ ਕੁਮਾਰ, ਦਰਸ਼ਨ ਸਿੰਘ, ਰਾਜਪਾਲ ਗੁੰਬਰ, ਡਾ. ਅਮਰਲ ਲਾਲ ਬਾਘਲਾ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਕਾਮਰੇਡ ਸ਼ਕਤੀ, ਕਾਮਰੇਡ ਦਰਸ਼ਨ ਰਾਮ ਅਤੇ ਵਜੀਰ ਚੰਦ ਅਤੇ ਕਾਮਰੇਡ ਮਾਂਘਾ ਰਾਮ, ਬਖਤਾਵਰ ਸਿੰਘ ਨੇ ਹਾਰ ਪਾਕੇ ਭੁੱਖ ਹੜਤਾਲ ਉੱਤੇ ਬਿਠਾਇਆ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …