Saturday, July 5, 2025
Breaking News

ਫੋਟੋਗ੍ਰਾਫਰ ਨਵੀਆਂ ਤਕਨੀਕਾਂ ਦਾ ਲਾਭ ਲੈਣ – ਬੁਲਾਰੀਆ

ਅੰਮ੍ਰਿਤਸਰ ਵਿੱਚ ਲਗਾਇਆ ਗਿਆ ਫੋਟੋ ਤੇ ਵੀਡੀਓ ਮੇਲਾ

PPN24091426
ਛੇਹਰਟਾ, 24 ਸਤੰਬਰ ( ਰਾਜੂ) – ਅੰਮ੍ਰਿਤਸਰ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਸਥਾਨਕ ਗੋਲਡਨ ਵਿਊ ਰਿਜ਼ੌਰਟ ਵਿਚ ਇਕ ਫੋਟੋ ਵੀਡੀਓ ਮੇਲਾ ਲਗਾਇਆ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਚੀਫ਼ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਦੇਸ਼ ਵਿਦੇਸ਼ ਤੋਂ ਪੁੱਜੀਆਂ ਕਰੀਬ 50 ਨਾਮੀ ਕੰਪਨੀਆਂ ਨੇ ਆਪਣੇ ਆਧੁਨਿਕ ਉਪਕਰਨਾਂ ਦੀ ਪ੍ਰਦਰਸ਼ਨੀ ਲਗਾਈ ਤੇ ਫੋਟੋਗ੍ਰਾਫੀ ਨਾਲ ਸੰਬੰਧਤ ਵੱਖ-ਵੱਖ ਉਪਕਰਨਾਂ ਦੀਆਂ ਖਾਸੀਅਤਾਂ ਦੱਸਦੇ ਹੋਏ ਫੋਟੋਗ੍ਰਾਫਰਾਂ ਨੂੰ ਇਹਨਾਂ ਦੀ ਵਰਤੋਂ ਦੇ ਫਾਇਦਿਆਂ ਤੋਂ ਜਾਣੂੰ ਕਰਵਾਇਆ।ਸਮੁੱਚੇ ਪੰਜਾਬ ਵਿੱਚੋਂ ਇਸ ਮੌਕੇ ਹਜ਼ਾਰਾਂ ਫੋਟੋਗ੍ਰਾਫਰ ਹਾਜ਼ਰ ਹੋਏ ਤੇ ਪ੍ਰਦਰਸ਼ਿਤ ਹੋਏ ਉਪਕਰਨਾਂ ਦਾ ਲਾਹਾ ਲਿਆ।  ਮੁੱਖ ਮਹਿਮਾਨ ਵਜੋਂ ਪੁੱਜੇ ਇੰਦਰਬੀਰ ਸਿੰਘ ਬੁਲਾਰੀਆ ਨੇ ਪਟਿਆਲਾ, ਲੁਧਿਆਣਾ, ਜਲੰਧਰ, ਦੁਆਬਾ ਸਮੇਤ ਪੰਜਾਬ ਭਰ ਤੋਂ ਆਈਆਂ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਸੰਸਥਾ ਦੇ ਪ੍ਰਧਾਨ ਜਸਵਿੰਦਰ ਸਿੰਘ ਬਹਾਰ ਤੇ ਜਨਰਲ ਸਕੱਤਰ ਨਗੀਨਾ ਸਿੰਘ ਨੇ ਹੋਰਨਾਂ ਅਹੁਦੇਦਾਰਾਂ ਸਮੇਤ ਬੁਲਾਰੀਆ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਤੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ, ਜਨਰਲ ਸਕੱਤਰ ਨਗੀਨਾ ਸਿੰਘ, ਸਲਾਹਕਾਰ ਬੀਐਸ ਚੌਹਾਨ, ਸੀਨੀਅਰ ਮੀਤ ਪ੍ਰਧਾਨ ਕੇਵਲ ਗੁਪਤਾ, ਕੈਸ਼ੀਅਰ ਸੁਨੀਲ ਗੋਸਵਾਮੀ, ਪੀਆਰਓ ਨਿਰਮਲ ਸਿੰਘ, ਰਾਜਨ, ਹਰੀਓਮ, ਅਸ਼ੋਕ ਕੁਮਾਰ, ਚੰਦਰ ਮੋਹਨ, ਰਜਿੰਦਰ ਸਿੰਘ ਮਿੰਟੂ ਸ਼ਾਹ ਆਦਿ ਹਾਜਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply