Thursday, July 3, 2025
Breaking News

ਹਰਬਲ ਦਵਾਈਆਂ ਦੀ ਵਰਤੋਂ ਮੁੜ ਪ੍ਰਸਿੱਧੀ ਪ੍ਰਾਪਤ ਕਰ ਰਹੀਆਂ ਹਨ – ਪੋ੍: ਹਰਦੀਪ ਸਿੰਘ

ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਦੇ ਡੀਨ ਪ੍ਰੋਫੈਸਰ ਡਾ. PUNJ2509201909ਹਰਦੀਪ ਸਿੰਘ ਨੇ ਕਿਹਾ ਕਿ ਅਲੋਪੈਥਿਕ ਦਵਾਈਆਂ ਨਾਲ ਵੱਖ ਵੱਖ ਬਿਮਾਰੀਆਂ ਦੇ ਇਲਾਜ਼ ਲਈ ਹਰਬਲ ਦਵਾਈਆਂ ਦੀ ਵਰਤੋਂ ਮੁੜ ਪ੍ਰਸਿੱਧੀ ਅਤੇ ਫਾਰਮੇਸੀ ਦੇ ਵਿਸ਼ੇ ਵਿੱਚ ਇੱਕ ਵੱਖਰੇ ਅਨੁਸ਼ਾਸਨ ਢੰਗ ਦੇ ਨਾਲ-ਨਾਲ ਅੰਤਰ ਅਨੁਸ਼ਾਸਨੀ ਪਹੁੰਚ ਦੀ ਵੀ ਮਹੱਤਤਾ ਵੱਧ ਰਹੀ ਹੈ।ਉਹ ਅੱਜ ‘ਪ੍ਰਾਕ੍ਰਿਤਕ ਜੜ੍ਹੀਆਂ ਬੂਟੀਆਂ : ਮੁੱਦੇ ਅਤੇ ਚੁਣੌਤੀਆਂ’ ਦੇ ਵਿਸ਼ੇ ਤੇ ਸੰਪੰਨ ਹੋਈ ਇਕ ਹਫਤੇ ਵਰਕਸ਼ਾਪ ਦੇ ਮੌਕੇ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ।ਉਨ੍ਹਾਂ ਗੁਰੂੂ ਨਾਨਕ ਦੇਵ ਯੂੂਨੀਵਰਸਿਟੀ ਦੇ ਯੂ.ਜੀ.ਸੀ ਹਿਉਮੈਨ ਰਿਸੋਰਸ ਡਿਵੈਲਪਮੈਂਟ ਸੈਂਟਰ (ਐਚ.ਆਰ.ਡੀ.ਸੀ) ਚਲੀ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਸਮਾਜ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਲਈ ਅਧਿਆਪਕ ਆਪਣਾ ਕਾਰਗਰ ਰੋਲ ਅਦਾ ਕਰਨਗੇ।ਵੱਖ-ਵੱਖ ਸੂਬਿਆਂ ਤੋਂ ਅਧਿਆਪਕ ਅਤੇ ਰਿਸਰਚ ਸਕਾਲਰ ਵਰਕਸ਼ਾਪ ਦਾ ਹਿੱਸਾ ਬਣੇ ਅਤੇ ਜਿੰਨ੍ਹਾਂ ਦੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਚੰਗੇ ਪ੍ਰਬੰਧ ਕੀਤੇ ਹੋਏ ਸਨ।ਲਗਾਤਾਰ ਸੱਤ ਦਿਨ ਫਾਰਮੇਸੀ ਗਿਆਨ ਦੇ ਉਘੇ ਵਿਗਿਆਨੀਆਂ ਵੱਲੋਂ ਭੱਵਿਖ ਵਿਚ ਆਉਣ ਵਾਲੀਆਂ ਚੁਣੌਤੀਆਂ ਬਾਰੇ  ਆਪਣੇ ਖੋਜ ਪੱਤਰਾਂ ਰਾਹੀਂ ਜਾਣੂ ਕਰਵਾਇਆ।
           ਡਾ. ਹਰਦੀਪ ਸਿੰਘ ਨੇ ਹਰਬਲ ਦਵਾਈਆਂ ਦੀ ਖੋਜ ਵਿੱਚ ਅੰਤਰ ਅਨੁਸ਼ਾਸਨੀ ਪਹੁੰਚ ਨੂੰ ਵਰਤਣ ਦੀ ਉਪਯੋਗਤਾ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਨਵੀਂਆਂ ਦਵਾਈਆਂ ਦੀ ਖੋਜ ਇੱਕ ਲੰਬੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਬੋਟਨੀ, ਕੈਮਿਸਟਰੀ, ਫਿਜ਼ੀਓਲੋਜੀ ਆਦਿ ਤੋਂ ਇਲਾਵਾ ਵਿਗਿਆਨ ਦੀਆਂ ਵੱਖ ਵੱਖ ਸ਼ਾਖਾਵਾਂ ਦੀ ਭੂਮਿਕਾ ਅਤੇ ਕਾਨੂੰਨੀ ਨੈਤਿਕਤਾ ਮੁੱਦੇ ਸ਼ਾਮਲ ਹੈ।ਉਨ੍ਹਾਂ ਫਾਰਮਾਸਿਟੀਕਲ ਵਿਗਿਆਨੀਆਂ ਲਈ ਸਮੇਂ ਦੀ ਲੋੜ ਅਨੁਸਾਰ ਨਵੀਨਤਾਕਾਰੀ, ਸਿਰਜਣਾਤਮਕ, ਵਿਸ਼ਲੇਸ਼ਣਕਾਰੀ, ਜਾਚਕ ਹੋਣ ਦੀ ਲੋੜ `ਤੇ ਜ਼ੋਰ ਦਿੱਤਾ।ਫਾਰਮੇਸੀ ਦੀਆਂ ਵੱਖ ਵੱਖ ਬ੍ਰਾਂਚਾਂ ਸਦੀਆਂ ਤੋ ਅੱਗੇ ਵੱਧ ਦੀਆਂ ਆ ਰਹੀਆਂ ਹਨ।ਇਸ ਸਮੇਂ ਜੋ ਵੱਖ-ਵੱਖ ਮੁੱਦੇ ਅਤੇ ਚੁਣੌਤੀਆਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਤਾਂ ਹੀ ਚੁਣੌਤੀਆਂ ਨਾਲ ਨਜਿੱਠਿਆ ਜਾ ਸਕਦਾ ਹੈ।                       ਫਾਰਮਾਸਿਊਟੀਕਲ ਸਾਇੰਸਜ ਵਿਭਾਗ ਦੇ ਡਾਇਰੈਕਟਰ, ਯੂਨੀਵਰਸਿਟੀ ਇੰਡਸਟਰੀ ਲਿੰਕੇਜ਼ ਪ੍ਰੋਗਰਾਮ ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਨੂੰ ਰਸਮੀ ਤੌਰ ਤੇ ਰਿਸਰਚ ਸਕਾਲਰ ਅਤੇ ਅਧਿਆਪਕਾਂ ਤੋਂ ਜਾਣੂ ਕਰਵਾਇਆ ।ਵਰਕਸ਼ਾਪ ਦੇ ਡਿਪਟੀ ਕੋ-ਆਰਡੀਨੇਟਰ ਡਾ: ਬਲਬੀਰ ਸਿੰਘ ਨੇ ਸਫਲਤਾਪੂਰਵਕ ਸੰਪੰਨ ਹੋਣ `ਤੇ ਵਧਾਈ ਦਿੱਤੀ।ਇਸ ਸਮੇਂ ਮੁੱਖ ਮਹਿਮਾਨ ਪੋ੍ਰ: ਹਰਦੀਪ ਸਿੰਘ ਦਾ ਪ੍ਰੋ: ਪ੍ਰੀਤ ਮਹਿੰਦਰ ਸਿੰਘ ਬੇਦੀ, ਡਾ. ਸਰਬਜੀਤ ਕੌਰ ਅਤੇ ਡਾ: ਬਲਬੀਰ ਸਿੰਘ ਵਲੋਂ ਸਨਮਾਨ ਵੀ ਕੀਤਾ ਗਿਆ।   

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply