ਲੋਕਾਂ ਦੀ ਸੇਵਾ ਲਈ 24 ਘੰਟੇ ਖੁੱਲੇ ਨੇ ਦਰਵਾਜੇ
ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਹਲਕਾ ਦੱਖਣੀ ਵਿੱਚ ਪੈਂਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਰਸਤੇ ਨੂੰ ਸੁਲਤਾਨਵਿੰਡ ਚੌਂਕ ਤੱਕ ਪੈਂਦੇ ਰਸਤੇ ਦੇ ਸੁੰਦਰੀਕਰਨ ਦਾ ਕੰਮ ਬੜੀ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਏਸ਼ੀਅਨ ਡਿਵੈਲਪਮੈਂਟ ਦੇ ਸਹਿਯੋਗ ਨਾਲ 34 ਕਰੋੜ ਰੁਪਏ ਦੀ ਲਾਗਤ ਨਾਲ ਇਸ ਰਸਤੇ ਦੀ ਨੁਹਾਰ ਬਦਲੀ ਜਾਵੇਗੀ।
ਇੰਦਰਬੀਰ ਸਿੰਘ ਬੁਲਾਰੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਇਸ ਰਸਤੇ ਅੰਦਰ ਸੁੰਦਰ ਲੈਂਡ ਸਕੇਪਿੰਗ, ਲਾਈਟਾਂ ਅਤੇ ਰੇਹੜੀਆਂ ਲਈ ਵੱਖ ਸਥਾਨ, 5 ਜਨਤਕ ਪਖਾਨੇ ਬਣਾਏ ਜਾਣਗੇ।ਇਸ ਰਸਤੇ ਵਿੱਚ ਪੈਂਦੀਆਂ ਦੁਕਾਨਾਂ ਅਤੇ ਮਕਾਨਾਂ ਨੂੰ ਸਰਵਿਸ ਰੋਡ ਦੇ ਮੇਨ ਰੋਡ ਨਾਲ ਉਸਾਰੀ ਗਈ ਕੰਧ ਨੂੰ ਅਜਾਇਬ ਘਰ ਦਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਵਿੱਚ ਪੈਂਦੇ ਸਾਰੇ ਵਾਰਡਾਂ ਦਾ ਕੰਮ ਬੜੀ ਤੇਜੀ ਨਾਲ ਕੀਤਾ ਜਾ ਰਿਹਾ ਹੈ।ਬੁਲਾਰੀਆ ਨੇ ਕਿਹਾ ਕਿ ਕਿਸੇ ਵੀ ਵਾਰਡ ਦੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਆਵੇ ਤਾਂ ਉਨ੍ਹਾਂ ਦੇ ਦਰਵਾਜੇ 24 ਘੰਟੇ ਖੁੱਲੇ ਹਨ।
ਬੁਲਾਰੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਬਲਬੀਰ ਸਿੰਘ ਨਿੱਜੀ ਸਹਾਇਕ, ਕਰਨੈਲ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਜੇ.ਈ. ਨਗਰ ਨਿਗਮ ਵੱਲੋਂ ਹਲਕਾ ਦੱਖਣੀ ਦੇ ਪੈਂਦੇ ਵਾਰਡ ਨੰ: 65 ਦੇ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ, ਭਾਈ ਵੀਰ ਸਿੰਘ ਕਲੋਨੀ, ਗੁਜਰਪੁਰਾ ਦੀ ਬੈਕ ਸਾਈਡ ਦਾ ਦੌਰਾ ਕੀਤਾ ਗਿਆ ਅਤੇ ਸੀਵਰੇਜ `ਤੇ ਮਿੱਟੀ ਪਾਉਣ ਦੇ ਕੰਮਾਂ ਦਾ ਜਾਇਜਾ ਲਿਆ ਗਿਆ।ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜਾਨਾ ਵੱਖ-ਵੱਖ ਵਾਰਡਾਂ ਵਿੱਚ ਚੱਲ ਰਹੇ ਕੰਮਾਂ ਦਾ ਨਰੀਖਣ ਕਰ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਿਪਟਾਰਾ ਵੀ ਕੀਤਾ ਜਾਂਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …