ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਹਲਕਾ ਦੱਖਣੀ ਦੇ ਅਧੀਨ ਵਾਰਡ ਨੰ. 33 ਦੇ ਕੋਟ ਮਿੱਤ ਸਿੰਘ ਵਾਸੀਆਂ ਨੇ ਨਾਲੀਆ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰਸ਼ਾਸ਼ਨ ਅਤੇ ਸਰਕਾਰ ਵਿਰੁੱਧ ਮੇਨ ਸੜਕ ਤੇ ਧਰਨਾ ਲਗਾਇਆ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਵਾਰਡ ਦੇ ਲੋਕ ਕਈ ਸਾਲਾਂ ਤੋਂ ਨਰਕ ਵਾਲੀ ਜਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ। ਵਾਰਡ ਪ੍ਰਧਾਨ ਹਰਭਜਨ ਸਿੰਘ ਦੱਸਿਆ ਕਿ ਤਕਰੀਬਨ ਸਾਰੀਆਂ ਨਾਲੀਆਂ ਦਾ ਪਾਣੀ ਅਤੇ ਬਰਸਾਤੀ ਪਾਣੀ ਗਲੀਆਂ ਵਿੱਚ ਖੜ੍ਹਾਂ ਰਹਿੰੰਦਾ ਹੈ ਅਤੇ ਲੋਕ ਭਿਆਨਕ ਬੀਮਾਰੀ ਸੇ ਸ਼ਿਕਾਰ ਹੋ ਰਹੇ ਹਨ। ਮੋਜੂਦਾ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਲਈ ਸੀਵਰੇਜ ਪਾਉਣ ਦਾ ਜੋ ਐਲਾਨ ਕੀਤਾ ਸੀ। ਉਸ ਤਹਿਤ ਅਜੇ ਤੱਕ ਕੋਈ ਵੀ ਕੰਮ ਸ਼ੁਰੂ ਨਹੀ ਹੋਇਆ। ਰਾਹਗੀਰਾ ਨੂੰ ਗਲੀਆਂ ਵਿੱਚੋਂ ਲੰਘਣ ਲਈ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਪੁਰਜੋਰ ਮੰਗ ਕੀਤੀ ਕਿ ਕੀਤੇ ਐਲਾਨ ਨੂੰ ਜਲਦ ਪੂਰਾ ਕੀਤਾ ਜਾਵੇ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕਰਨ ਅਤੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ।
ਇਸ ਸੰਬੰਧ ਜਦੋ ਇਲਾਕੇ ਦੋ ਕੋਂਸਲਰ ਅਮਰੀਕ ਸਿੰਘ ਲਾਲੀ ਨਾਲ ਸੰਪਰਕ ਕੀਤਾ ਤਾਂ ਉਹਨਾ ਦੱਸਿਆ ਜਲਦ ਹੀ ਸਾਰੀਆਂ ਸਮੱਸਿਆਵਾ ਦਾ ਹੱਲ ਕੀਤਾ ਜਾਵੇਗਾ। ਉਹਨਾ ਕਿਹਾ ਕਿ ਇਲਾਕੇ ਦੇ ਐਮ.ਐਲ.ਏ. ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਮਹੀਨੇ ਦਾ ਸੀਵਰੇਜ ਦਾ ਟੈਂਡਰ ਪਾਸ ਕਰਕੇ ਕੰਮ ਚਾਲੂ ਕੀਤਾ ਜਾਵੇਗਾ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …