ਅੰਮ੍ਰਿਤਸਰ, 26 ਸਤੰਬਰ (ਸੁਖਬੀਰ) – ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜਮਾਂ ਦੇ ਸਹਿਯੋਗ ਨਾਲ 9 ਮੈਂਬਰੀ ਔਰਤਾਂ ਦਾ ਗਰੋਹ ਕਾਬੂ ਕੀਤਾ ਜ਼ੋ ਕਿ ਚੋਰੀ ਕਰਦੀਆਂ ਸਨ। ਥਾਣੇ ਦੇ ਐਸ.ਐਚ.ਓ ਸਰਬਜੀਤ ਸਿੰਘ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਦੇ ਮੈਂਬਰ ਸੁਖਰਾਜ ਸਿੰਘ ਤੇ ਸੀ.ਸੀ. ਕੰਟਰੋਲ ਰੂਮ ਦੇ ਇੰਚਾਰਜ ਸਾਹਿਬ ਸਿੰਘ ਦੇ ਸਹਿਯੋਗ ਨਾਲ ਟੀਮ ਤਿਆਰ ਕੀਤੀ ਗਈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਰਧਾਲੂਆਂ ਨਾਲ ਸਮਾਨ ਚੋਰੀਆਂ ਕਰਦੀਆਂ ਸਨ। ਇਹ ਔਰਤਾਂ ਵੱਖ ਵੱਖ ਇਲਾਕਿਆਂ ਦੀਆਂ ਸਨ। ਪੁੱਛ ਗਿਛ ਦੌਰਾਨ ਪਤਾ ਲੱਗਾ ਕਿ ਇਹ ਔਰਤਾਂ ਦਿੱਲੀ, ਗਵਾਲੀਅਰ, ਮਥੁਰਾ ਦੇ ਇਲਾਕਿਆਂ ਦੀਆਂ ਰਹਿਣ ਵਾਲੀਆਂ ਹਨ। ਇਹਨਾਂ ਪਾਸੋ 15 ਮੋਬਾਇਲ 10000 ਹਜ਼ਾਰ ਰੁਪਏ ਅਤੇ ਪਰਸ ਬਰਾਮਦ ਕੀਤੇ ਗਏ ਸਨ। ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਰਿਮਾਂਡ ਦਾ ਹਾਸਿਲ ਕੀਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …