Thursday, August 7, 2025
Breaking News

ਖਾਲਸਾ ਕਾਲਜ ਐਜੂਕੇਸ਼ਨ ਨੇ ‘ਇੰਟਰ ਕਾਲਜ ਫ਼ੈਸਟੀਵਲ’ ’ਚ ਜਿੱਤੀ ਟਰਾਫ਼ੀ

ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਨੇ ਗੁਰੂ ਨਾਨਕ ਦੇਵ PUNJ0811201904ਯੂਨੀਵਰਸਿਟੀ ਵਲੋਂ ਕਰਵਾਏ ਗਏ 3 ਰੋਜ਼ਾ ‘ਇੰਟਰ ਐਜ਼ੂਕੇਸ਼ਨ ਕਾਲਜ ਯੂਥ ਫ਼ੈਸਟੀਵਲ-2019’ ’ਚ ਚੈਂਪੀਅਨ ਬਣ ਕੇ ਟਰਾਫ਼ੀ ’ਤੇ ਆਪਣਾ ਕਬਜ਼ਾ ਜਮਾਇਆ, ਜੋ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਸਮਾਪਤ ਹੋਇਆ।ਇਸ ਮੁਕਾਬਲੇ ਦੌਰਾਨ ਖਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਨੇ ਦੂਜਾ ਅਤੇ ਸਰਕਾਰੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਸ ’ਚ ਸੱਭਿਆਚਾਰਕ ਡਾਂਸ (ਗਿੱਧਾ) ਅਤੇ ਸੰਗੀਤ ਸ਼ਾਮਿਲ ਸੀ।
    ਪਿ੍ਰੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ’ਚ ਸੂਬੇੇ ਦੇ ਲਗਭਗ 24 ਐਜ਼ੂਕੇਸ਼ਨ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ’ਚ ਕਾਲਜ ਨੇ ਲਗਾਤਾਰ 8ਵੀਂ ਵਾਰ ਸਮੁੱਚੀ ਚੈਂਪੀਅਨਸ਼ਿਪ ਟਰਾਫ਼ੀ ਹਾਸਲ ਕੀਤੀ ਹੈ।ਉਨ੍ਹਾਂ ਮੈਨੇਜਮੈਂਟ ਵਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਸਟਾਫ਼ ਦੁਆਰਾ ਕਰਵਾਈ ਗਈ ਮਿਹਨਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਟੀਮ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਿਕਾਰਡ ਤੋੜ ਲਗਾਤਾਰ 8ਵੀਂ ਵਾਰ ਚੈਂਪੀਅਨਸ਼ਿਪ ਟਰਾਫ਼ੀ ਹਾਸਲ ਕੀਤੀ ਹੈ।
     ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੀ ਰਿਕਾਰਡਤੋੜ ਜਿੱਤ ਦੇ ਲਈ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਨੂੰ ਵੱਖ-ਵੱਖ ਖੇਤਰਾਂ ’ਚ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ।
     ਉਕਤ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਸੰਗੀਤ ਗਾਇਨ, ਫੈਂਸੀ ਡਰੈਸ, ਮਮਿਕਰੀ, ਸਕਿੱਟ, ਭਾਸ਼ਣ, ਵਿਚਾਰ ਵਟਾਂਦਰਾ, ਕਵੀਸ਼ਰੀ ਸਮੂਹ ਸ਼ਬਦ ਗਾਇਨ, ਕਵਿਤਾ, ਪੇਂਟਿੰਗ, ਰੰਗੋਲੀ ਅਤੇ ਕਾਰਟੂਨਿੰਗ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਉਕਤ ਮੁਕਾਬਲਿਆਂ ’ਚ ਭੰਗੜਾ ਅਤੇ ਗਿੱਧਾ ਖਿੱਚ ਦਾ ਕੇਂਦਰ ਰਹੇ।
    ਇਸ ਮੌਕੇ ਜੀ.ਐਨ.ਡੀ.ਯੂ ਦੇ ਡੀਨ ਡਾ. ਅਮਿਤ ਕੌਟਸ, ਫ਼ੈਸਟੀਵਲ ਦੇ ਕੋਆਰਡੀਨੇਟਰ ਡਾ. ਅਜੈਬੀਰਪਾਲ ਸਿੰਘ ਢਿੱਲੋਂ, ਜੀ.ਐਨ.ਡੀ.ਯੂ ਡਾਇਰੈਕਟਰ, ਯੂਥ ਡਾ. ਬਲਜੀਤ ਸਿੰਘ ਸੇਖੋਂ, ਡਾ. ਸੁਰਿੰਦਰ ਕੌਰ, ਡਾ. ਗੁਰਮਨਜੀਤ ਕੌਰ, ਡਾ. ਮਨਦੀਪ ਕੋਰ, ਡਾ. ਸਤਨਾਮ ਕੌਰ ਆਦਿ ਸਟਾਫ਼ ਹਾਜ਼ਰ ਸੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply