Tuesday, July 29, 2025
Breaking News

ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ `ਚ ਬੈਂਕਿੰਗ ਸੇਵਾਵਾਂ ਸਬੰਧੀ ਪ੍ਰਤੀਯੋਗਤਾ ਕਰਵਾਈ

ਲੌਂਗੋਵਾਲ, 9 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਦਿਆਰਥੀਆਂ ਨੂੰ PUNJ0911201919ਵਿਦਿਆਰਥੀਆਂ ਨੂੰ ਸਥਾਨਕ ਯੈਸ ਬੈਂਕ ਦਾ ਦੌਰਾ ਕਰਵਾਇਆ ਗਿਆ ਸੀ।ਜਿਥੇ ਵਿਦਿਆਰਥੀਆਂ ਨੇ ਬੈਂਕ ਅਧਿਕਾਰੀਆਂ ਅਤੇ ਹੋਰ ਸਟਾਫ ਦੀ ਸਹਾਇਤਾ ਨਾਲ ਆਪਣੇ ਸਵਿੰਗ ਅਤੇ ਚਾਲੂ ਖਾਤੇ ਵਿੱਚ ਰਕਮ ਜਮਾਂ ਕਰਵਾਉਣ ਅਤੇ ਕਢਾਉਣ, ਚੈਕ ਭਰਨੇ, ਫਿਕਸਡ ਜਮਾਂ ਖਾਤੇ ਖੋਲਣੇ ਆਦਿ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾਂ ਦੇ ਦੁਆਰਾ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਪਰਖਣ ਲਈ ਅੱਜ ਸਕੂਲ ਵਿੱਚ ਬੈਂਕਿੰਗ ਸੇਵਾਵਾਂ `ਤੇ ਅਧਾਰਿਤ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਸਥਾਨਕ ਯੈਸ ਬੈਂਕ ਦੇ ਅਧਿਕਾਰੀ ਆਪਣੀ ਟੀਮ ਦੇ ਨਾਲ ਸ਼ਾਮਿਲ ਹੋਏ।ੇ ਬੈਂਕ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਬੈਂਕ ਸੇਵਾਵਾਂ ਸੰਬੰਧੀ ਜਾਣਕਾਰੀ ਨੂੰ ਪ੍ਰਸ਼ਨਾ ਦੁਆਰਾ ਪਰਖਿਆ ਗਿਆ।ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਇਸ ਪ੍ਰਤੀਯੋਗਤਾ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਆਧਾਰ `ਤੇ ਜੇਤੂਆਂ ਨੂੰ ਚੁਣਿਆ ਗਿਆ ਅਤੇ ਉਨ੍ਹਾਂ ਪ੍ਰਸ਼ੰਸਾ ਪੱਤਰ ਦਿੱਤੇ ਗਏ।ਇਸ ਮੌਕੇ ਅਧਿਆਪਿਕਾ ਪ੍ਰਭਜੋਤ ਕੌਰ, ਮਿਤਾਲੀ ਕਾਲੜਾ, ਮਨੀਸ਼ਾ ਸ਼ਰਮਾ, ਪ੍ਰਿਆ ਭਾਰਦਵਾਜ, ਰਣਜੀਤ ਕੌਰ, ਸਪਨਾ, ਨਵਜੋਤ ਕੌਰ, ਮਨੀਸ਼ਾ ਸ਼ਰਮਾ, ਸ਼ਿਫਾਲੀ ਗਰਗ ਅਤੇ ਯੈਸ ਬੈਂਕ ਦਾ ਸਟਾਫ ਮੌਜੂਦ ਸੀ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply