ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਨੌਜਵਾਨ ਲੇਖਕ ਇਕਵਾਕ ਸਿੰਘ ਪੱਟੀ ਆਪਣੀ ਨਵੀਂ ਪੁਸਤਕ ‘ਕਾਗਜ਼’ ਨਾਲ ਚਰਚਾ ਵਿੱਚ ਹੈ। ਕਿਤਾਬ ਕਾਗਜ਼ ਵਿਚਲੀਆਂ ਕਹਾਣੀਆਂ ਨੇ ਸਮਾਜਿਕ ਚੇਤਨਾ ਦੇ ਨਾਲ ਨਾਲ ਨੌਜਵਾਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਅਤੇ ਨੌਜਵਾਨ ਵਰਗ ਵੱਲੋਂ ਕਿਤਾਬ ਕਾਗਜ਼ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਅੱਜ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸ੍ਰ. ਪੱਟੀ ਨੇ ਦੱਸਿਆ ਕਿ ਇਹ ਉਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਅਤੇ ਪੁਸਤਕ ਵਿੱਚ ਤਕਰੀਬਨ 15 ਕਹਾਣੀਆਂ ਸ਼ਾਮਲ ਹਨ, ਜੋ ਅਜੋਕੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਅਧਾਰਿਤ ਹਨ। ਲੜਕੀਆਂ ਉੱਤੇ ਤੇਜ਼ਾਬੀ ਹਮਲੇ, ਬਜ਼ੁਰਗਾਂ ਪ੍ਰਤੀ ਅਣਦੇਖੀ, ਇੱਕ ਤਰਫਾ ਪਿਆਰ, ਜਾਂ ਅਜਿਹੇ ਹੋਰ ਕਈ ਵਿਸ਼ੇ ਛੋਹੇ ਗਏ ਹਨ, ਜਿਸ ਕਰਕੇ ਪਾਠਕ ਵਰਗ ਵੱਲੋਂ ਪੁਸਤਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਉਹਨਾਂ ਦੱਸਿਆ ਤਿੰਨ ਮਹੀਨੇ ਪਹਿਲਾਂ ਕਿਤਾਬ ਸਥਾਨਕ ਰਤਨ ਬ੍ਰਦਰਜ਼ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਥੋੜੇ ਸਮੇਂ ਵਿੱਚ ਹੀ ਇਸਨੇ ਪਾਠਕਾਂ ਦੇ ਦਿਲ ਵਿੱਚ ਖਾਸ ਥਾਂ ਬਣਾ ਲਈ ਜਿਸ ਲਈ ਉਹ ਹਮੇਸ਼ਾਂ ਪਾਠਕਾਂ ਦੇ ਸ਼ੁਕਰਗੁਜਾਰ ਰਹਿਣਗੇ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …