ਅੰਮ੍ਰਿਤਸਰ, ੨੭ ਸਤੰਬਰ (ਜਗਦੀਪ ਸਿੰਘ ਸ’ਗੂ) -ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪ੍ਰਸਤਾਵਿਤ ‘ਸੋਹਣਾ ਸਕੂਲ ਮੁਹਿੰਮ’ ਤਹਿਤ ਅੱਜ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਵਿਖੇ ਸਕੂਲ ਅਤੇ ਸਕੂਲ ਦੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਖੂਬਸੂਰਤ ਬਣਾਉਣ ਦੀ ਪ੍ਰਕ੍ਰਿਆ ਦਾ ਆਗਾਜ ਕੀਤਾ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਸ .ਸਿ.) ਸ੍ਰੀ ਸਤਿੰਦਰਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਫ਼ਾਈ ਅਤੇ ਸਾਫ਼ ਸੁਥਰੇ ਵਾਤਾਵਰਣ ਨਾਲ ਹੀ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਅਰੋਗ ਰੱਖ ਸਕਦੇ ਹਾਂ ਅਤੇ ਜਿੰਦਗੀ ਦਾ ਸਹੀ ਅਰਥਾਂ ਵਿੱਚ ਮਾਅਨੇ ਸਮਝ ਸਕਦੇ ਹਾਂ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਦੀ ਅਰੋਗਤਾ ਤੇ ਸੁੰਦਰਤਾ ਲਈ ਸਫ਼ਾਈ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਦਾ ਸਬੰਧ ਸਾਡੇ ਸਰੀਰ, ਘਰ ਤੇ ਸਕੂਲ ਦੇ ਆਲੇ ਦੁਆਲੇ, ਪਹਿਰਾਵੇ, ਪਾਣੀ, ਹਵਾ ਅਤੇ ਖੁਰਾਕ ਨਾਲ ਹੈ। ਜੇਕਰ ਇਨ੍ਹਾਂ ਚੀਜਾਂ ਵਿੱਚੋਂ ਅਸੀਂ ਕਿਸੇ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਾਂਗੇ ਤਾਂ ਅਸੀਂ ਗੰਦਗੀ ਅਤੇ ਬਿਮਾਰੀਆਂ ਵਿੱਚ ਘਿਰ ਜਾਂਵਾਂਗੇ।
ਇਸ ਮੌਕੇ ਸਕੂਲ ਦੀ ਅਧਿਆਪਕਾ ਸ੍ਰੀਮਤੀ ਵਿਜੇ ਲਕਸ਼ਮੀ ਨੇ ਵਿਦਿਆਰਥੀਆਂ ਨੂੰ ਸਫ਼ਾਈ ਦਾ ਮਹੱਤਵ ਦੱਸਦੇ ਹੋਏ ਆਪਣੇ ਫ਼ਰਜਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਅਧਿਆਪਕਾਂ ਦੀ ਪੁਖਤਾ ਅਗਵਾਈ ਅਧੀਨ ਵਿਦਿਆਰਥਣਾਂ ਨੇ ਸਕੂਲ ਦੇ ਕਲਾਸ ਰੂਮ, ਪਾਰਕ, ਖੇਡੁਮੈਦਾਨ ਅਤੇ ਪ੍ਰਯੋਗਸ਼ਾਲਾਵਾਂ ਨੂੰ ਸਾਫ਼ ਸੁਥਰਾ ਰੱਖਣ ਦੀ ਸਹੁੰ ਚੁੱਕਣ ਉਪਰੰਤ ਸਫ਼ਾਈ ਦਾ ਕੰਮ ਆਰੰਭ ਕੀਤਾ। ਉਨ੍ਹਾਂ ਇਸ ਮੌਕੇ ਸ਼ਹਿਰ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਸਫ਼ਾਈ ਦਾ ਸੁਨੇਹਾਂ ਦਿੰਦੇ ਹੋਏ ਖੂਬਸੂਰਤ ਪੋਸਟਰ, ਪੇਟਿੰਗ ਅਤੇ ਸਲੋਗਨਾਂ ਦੀ ਪ੍ਰਦਰਸ਼ਨੀ ਲਗਾਉਣ ਦੇ ਨਾਲ ਸ਼ਹਿਰ ਵਿੱਚ ਭਰਵੀਂ ਰੈਲੀ ਵੀ ਕੱਢੀ ਗਈ। ਮੰਚ ਸੰਚਾਲਣ ਦਾ ਕੰਮ ਮੈਡਮ ਜਤਿੰਦਰ ਕੌਰ ਅਤੇ ਮੈਡਮ ਡਿੰਪਲ ਜੌਸ਼ੀ ਨੇ ਕੀਤਾ। ਸਾਰੇ ਸਮਾਗਮ ਦੇ ਆਯੋਜਨ ਵਿੱਚ ਮੈਡਮ ਪਲਵਿੰਦਰ ਕੌਰ, ਮੈਡਮ ਜਸਕਮਲ, ਮੈਡਮ ਰਸ਼ਮੀ ਬਿੰਦਰਾ, ਮੈਡਮ ਅੰਜੂ ਬਾਲਾ, ਮੈਡਮ ਡਿੰਪਲ ਜੋਸ਼ੀ, ਮੈਡਮ ਜਤਿੰਦਰ ਕੌਰ, ਮੈਡਮ ਗੀਤਾ, ਸ੍ਰੀ ਰਾਜ ਪਾਲ ਅਤੇ ਸ. ਮੋਹਿੰਦਰਪਾਲ ਸਿੰਘ ਦਾ ਯੋਗਦਾਨ ਕਾਬਲੇ ਤਾਰੀਫ ਸੀ। ਇਸ ਮੌਕੇ ਸਾਰਾ ਸਟਾਫ਼ ਹਾਜਰ ਸੀ।