ਧਰਮਸ਼ਾਲਾ ਕਮੇਟੀ ਗੁਰੁ ਹਰਿ ਰਾਏ ਐਵਿਨਿਊ ਨੂੰ 2 ਲੱਖ ਰੁਪਏ ਦਾ ਚੈਕ ਭੇਂਟ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) -ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 14 ਗੁਰੂ ਹਰਿ ਰਾਏ ਐਵਿਨਿਊ ਵਿਖੇ ਸਥਾਨਕ ਸਰਕਾਰਾਂ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਜੋਸ਼ੀ ਨੇ ਗੁਰੂ ਹਰਿ ਰਾਏ ਐਵਿਨਿਊ ਵਿਖੇ ਟਿਊਬੇਲ, 27 ਫੁੱਟੀ ਰੋਡ ਤੇ ਬੱਜਰੀ ਤੇ ਲੁੱਕ ਦੀਆਂ ਸੜਕਾਂ ਦਾ ਉਦਘਾਟਨ ਕੀਤਾ ਤੇ ਉਦਘਾਟਨ ਕਰਨ ਤੋਂ ਬਾਦ ਧਰਮਸ਼ਾਲਾ ਕਮੇਟੀ ਗੁਰੁ ਹਰਿ ਰਾਏ ਐਵਿਨਿਊ ਨੂੰ ਆਪਨੀ ਇਖਤਿਆਰੀ ਗ੍ਰਾਂਟ ਵਿਚੋ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਹਲਕਾ ਉਤਰੀ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਘਰਾਂ ਤੱਕ ਬੁਨਿਆਦੀ ਸਹੂਲਤਾਂ ਪਹਚਾਉਣ ਵਿਚ ਵਚਨਬੱਧ ਹੈ। ਉਹਨਾਂ ਕਿਹਾ ਕਿ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਪੱਕੀਆਂ ਸੜਕਾਂ, ਸੀਵਰੇਜ ਅਤੇ ਸਾਫ ਪਾਣੀ ਲੋਕਾਂ ਤਕ ਪਹਚਾਉਣਾ ਮੇਰਾ ਮੁੱਖ ਟੀਚਾ ਹੈ। ਜੋਸ਼ੀ ਨੇ ਉਥੇ ਮੌਜੂਦ ਅਫਸਰਾਂ ਨੂੰ ਹਿਦਾਇਤਾਂ ਦਿੰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਕੰਮਾਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ। ਇਸ ਮੋਕੇ ਤੇ ਐਡਵੋਕੇਟ ਆਰ.ਪੀ. ਸਿੰਘ ਮੈਣੀ, ਡਾ. ਸੁਭਾਸ਼ ਪੱਪੂ, ਪ੍ਰੀਤੋਸ਼ ਮਿਸ਼ਰਾ, ਪਰਮਿੰਦਰ ਸਿੰਘ ਬੰਟੀ, ਰੂਪ ਲਾਲ, ਸੰਦੀਪ ਭੁਲਰ, ਬਲਵਿੰਦਰ ਤੁੰਗ, ਅਜੈ ਗਿਲ, ਅਮਨ ਸ਼ਰਮਾ, ਮਾਸਟਰ ਮਾਨ ਸਿੰਘ, ਊਸ਼ਾ ਰਾਨੀ, ਸਾਹਿਬ ਸਿੰਘ, ਹਰਜਿੰਦਰ ਸਿੰਘ ਬਲ, ਐਸ. ਡੀ. ੳ ਸੰਦੀਪ ਸਿੰਘ, ਐਕਸੀਅਨ ਪ੍ਰਦੀਪ ਜੈਸਵਾਲ, ਐਸ. ਡੀ. ੳ ਲਖਵਿੰਦਰ ਸਿੰਘ ਬੱਲ ਆਦਿ ਮੋਜੂਦ ਸਨ।