ਲੌਂਗੋਵਾਲ, 11 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਸੰਸਥਾ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਵਿਗਿਆਨਕ ਵਿਚਾਰਧਾਰਾ ਪੈਦਾ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਪਰਮਵੇਦ ਨੂੰ ਇਕ ਵਿਸ਼ੇਸ਼ ਲੈਕਚਰ ਦੇਣ ਲਈ ਬੁਲਾਇਆ ਗਿਆ।ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪਰਮਵੇਦ ਨੇ ਕਿਹਾ ਕਿ ਵਹਿਮ ਭਰਮ, ਜਾਦੂ ਟੂਣਾ, ਧਾਗੇ ਤਵੀਤ, ਹਥੌਲਾ ਪਾਉਣਾ, ਮੂਰਤੀਆਂ ਨੂੰ ਦੁੱਧ ਪਿਲਾਉਣਾ, ਬੱਚਿਆਂ ਦਾ ਚੰਗੇ ਰੁਜ਼ਗਾਰ `ਤੇ ਲੱਗਣਾ ਇਹ ਸਭ ਕੁਝ ਚਲਾਕ ਕਿਸਮ ਦੇ ਲੋਕਾਂ ਵਲੋਂ ਬਣਾਏ ਗਏ ਢਕਵੰਜ ਹਨ, ਜੋ ਸਾਡੀ ਹੱਕ ਹਲਾਲ ਦੀ ਕਮਾਈ ਦੀ ਲੁੱਟ ਖਸੁੱਟ ਕਰ ਰਹੇ ਹਨ।ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਤੋਂ ਬਚਣ ਦੀ ਲੋੜ ਹੈ।
ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਕਿਹਾ ਕਿ ਸਭ ਤੋਂ ਵੱਡੇ ਤਰਕਸ਼ੀਲ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ ਹਨ, ਜਿਨ੍ਹਾਂ ਨੇ ਪੰਦਰ੍ਹਵੀਂ ਸਦੀ ਵਿਚ ਜਨ ਸਧਾਰਨ ਵਿੱਚ ਪਾਏ ਜਾਂਦੇ ਵਹਿਮ ਭਰਮ ਨੂੰ ਆਪਣੀ ਉਚ ਵਿਗਿਆਨਕ ਵਿਚਾਰਧਾਰਾ ਨਾਲ਼ ਦੂਰ ਕਰਨ ਦਾ ਉਪਰਾਲਾ ਕੀਤਾ।ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ, ਗੁਆਂਢੀਆਂ ਨੂੰ, ਪਿੰਡ ਵਾਸੀਆਂ ਨੂੰ ਚੇਤਨ ਕਰਨ ਕਿ ਪਾਖੰਡੀ ਸਾਧਾਂ, ਸੰਤਾਂ ਤੇ ਬਾਬਿਆਂ ਦੇ ਡੇਰੇ `ਤੇ ਜਾ ਕੇ ਆਪਣੀ ਲੁੱਟ ਖਸੁੱਟ ਨਾ ਕਰਵਾਉਣ।ਸਗੋਂ ਅਜੋਕੇ ਵਿਗਿਆਨਕ ਯੁੱਗ ਵਿੱਚ ਤਰਕਸ਼ੀਲ ਸੋਚ ਦੇ ਧਾਰਨੀ ਬਨਣ।ਉਨ੍ਹਾਂ ਕਿਹਾ ਕਿ “ਦੂਰ ਜੇਕਰ ਅਜੇ ਸਵੇਰਾ ਹੈ, ਇਸ ਵਿੱਚ ਕਾਫ਼ੀ ਕਸੂਰ ਮੇਰਾ ਹੈ।ਮੈਂ ਕਿੰਜ ਕਾਲ਼ੀਆਂ ਰਾਤਾਂ ਨੂੰ ਕੋਸਾਂ, ਮੇਰੇ ਦਿਲ ਵਿੱਚ ਹੀ ਜਦ ਹਨ੍ਹੇਰਾ ਹੈ।” ਉਨ੍ਹਾਂ ਵਲੋਂ ਸਕੂਲ ਦੇ ਵੀਹ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਵਲੋਂ ਛਾਪੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੀ ਇਕ ਇਕ ਕਾਪੀ ਭੇਂਟ ਕਰਨ ਅਤੇ ਸਾਰੇ ਵਿਦਿਆਰਥੀਆਂ ਨੂੰ ਵਧੀਆ ਵਿਚਾਰ ਦੇਣ ਲਈ ਮਾਸਟਰ ਪਰਮਜੀਤ ਸਿੰਘ ਨੇ ਧੰਨਵਾਦ ਕੀਤਾ।
ਇਸ ਮੌਕੇ ਲੈਕ. ਇੰਦਰਾ, ਲੈਕ. ਸੀਮਾ ਰਾਣੀ, ਮੈਡਮ ਹਰਦੀਪ ਕੌਰ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਵਿਕਰਮਜੀਤ ਸਿੰਘ, ਮਨਜੀਤ ਸੈਣੀ, ਅਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …