ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਾਈ ਕੀ ਪਸ਼ੌਰ ਦੇ ਜੰਮਪਲ ਫੁੱਟਬਾਲ ਖਿਡਾਰੀ ਰੁਜੋਤ ਸ਼ਰਮਾ ਪੁੱਤਰ ਉਪਕਾਰ ਸ਼ਰਮਾ ਦਾ ਕੌਮੀ ਫੁੱਟਬਾਲ ਸਕੂਲ ਚੈਂਪੀਅਨਸ਼ਿਪ ਅੰਡਰ 19 ਸਾਲ (ਲੜਕੇ) ‘ਚੋਂ ਪਹਿਲਾ ਸਥਾਨ ਹਾਸਲ ਕਰਕੇ ਪਿੰਡ ਪੁੱਜਣ ‘ਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਕੋਆਪਰੇਟਿਵ ਸੁਸਾਇਟੀ, ਪਿੰਡ ਵਾਸੀਆਂ, ਪਤਵੰਤੇ ਵਿਅਕਤੀਆਂ ਅਤੇ ਫੁੱਟਬਾਲ ਖਿਡਾਰੀਆਂ ਵਲੋਂ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ।ਕਲੱਬ ਦੇ ਪ੍ਰਧਾਨ ਅਤੇ ਮੁਲਾਜਮ ਆਗੂ ਦਵਿੰਦਰ ਸਿੰਘ ਪਸ਼ੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਅੰਡੇਮਾਨ ਨਿਕੋਬਾਰ ਵਿਖੇ ਹੋਈ ਨੈਸ਼ਨਲ ਫੁੱਟਬਾਲ ਸਕੂਲ ਚੈਂਪੀਅਨਸ਼ਿਪ ਅੰਡਰ 19 ਸਾਲ (ਲੜਕੇ) ਲਈ ਸਾਡੇ ਪਿੰਡ ਦੇ ਖਿਡਾਰੀ ਰੁਜੋਤ ਸ਼ਰਮਾ ਦੀ ਚੋਣ ਪੰਜਾਬ ਰਾਜ ਵਲੋਂ ਕੀਤੀ ਗਈ ਸੀ, ਜਿਸ ਵਿੱਚ ਪੰਜਾਬ ਵਲੋਂ ਖੇਡਦਿਆਂ ਰੁਜੋਤ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਜਿੱਤ ਨਾਲ ਸਾਡੇ ਪਿੰਡ ਭਾਈ ਕੀ ਪਿਸ਼ੌਰ ਦਾ ਨਾਮ ਰੁਜੋਤ ਨੇ ਸੰਸਾਰ ਪੱਧਰ ‘ਤੇ ਰੌਸ਼ਨ ਕੀਤਾ ਹੈ।ਰੁਜੋਤ ਸ਼ਰਮਾ ਦੇ ਪਿਤਾ ਉਪਕਾਰ ਸ਼ਰਮਾ ਨੇ ਕਿਹਾ ਕਿ ਉਨਾਂ ਨੂੰ ਆਪਣੇ ਬੇਟੇ ਉਪਰ ਬਹੁਤ ਫ਼ਖਰ ਹੈ ਜਿਸ ਨੇ ਆਪਣੀ ਮਿਹਨਤ ਨਾਲ ਪਿੰਡ ਦਾ ਨਾਮ ਦੁਨੀਆਂ ਵਿਚ ਰੌਸ਼ਨ ਕੀਤਾ ਹੈ।ਖਿਡਾਰੀ ਰੁਜੋਤ ਸ਼ਰਮਾ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਕੋਚ ਸਿਰ ਬੰਨਦਿਆਂ ਕਿਹਾ ਕਿ ਨੈਸ਼ਨਲ ਖੇਡਾਂ ਵਿੱਚ ਜਿੱਤ ਹਾਸਲ ਕਰਨਾ ਬਹੁਤ ਔਖੀ ਗੱਲ ਸੀ।ਪਰ ਉਨ੍ਹਾਂ ਆਪਣੀ ਮਿਹਨਤ ਅਤੇ ਲੋਕਾਂ ਦੀਆਂ ਦੁਆਵਾਂ ਸਦਕਾ ਇਹ ਜਿੱਤ ਹਾਸਲ ਕੀਤੀ ਹੈ।ਇਸ ਸਮੇਂ ਪਿੰਡ ਦੇ ਸਰਪੰਚ ਪੁਸ਼ਪਿੰਦਰ ਜੋਸ਼ੀ ਨੇ ਕਿਹਾ ਕਿ ਰੁਜੋਤ ਦੁਆਰਾ ਨੈਸ਼ਨਲ ਪੱਧਰ ਦੀਆਂ ਫੁੱਟਬਾਲ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਆਪਣਾ ਅਤੇ ਪਿੰਡ ਦਾ ਨਾਮ ਦੁਨੀਆਂ ਤੇ ਰੌਸ਼ਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਜਸਪਾਲ ਜੋਸ਼ੀ, ਐਡਵੋਕੇਟ ਤਿਰਲੋਕ ਸਿੰਘ ਭੰਗੂ, ਹਰਜਿੰਦਰ ਸਿੰਘ ਬਾਸੀ, ਸਮੁੱਚੀ ਪੰਚਾਇਤ ਅਤੇ ਸਕੂਲ ਦੇ ਸਾਰਾ ਸਟਾਫ ਨੇ ਵੀ ਰੁਜੋਤ ਸ਼ਰਮਾ ਆਪਣੀਆਂ ਸ਼ੁੱਭ ਕਾਮਨਾਵਾਂ ਨੂੰ ਦਿੱਤੀਆਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …