Friday, November 15, 2024

ਭੂਟਾਲ ਕਲਾਂ ਵਾਸੀਆਂ ਨੇ ਤ੍ਰਵੈਣੀ ਲਗਾ ਕੇ ਸੰਪੂਰਨ ਜੀਵ ਜਗਤ ਦੇ ਭਲੇ ਦਾ ਪ੍ਰਣ ਲਿਆ

ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਬਾਬਾ ਨਰੈਣ ਗਿਰੀ ਜੀ ਮਹਾਰਾਜ ਡੇਰਾ ਬੁਰਜ ਭੁਟਾਲ ਕਲਾਂ ਵਾਲੇ ਆਪਣੀ ਸੰਸਾਰਿਕ PPNJ16122019105ਯਾਤਰਾ ਪੂਰੀ ਕਰਦਿਆਂ ਪੰਜ ਤੱਤਾਂ ‘ਚ ਵਲੀਨ ਹੋ ਚੁੱਕੇ ਹਨ।ਸੰਤ ਬਾਬਾ ਨਰੈਣ ਗਿਰ ਜੀ ਦੀ ਵਿਲੱਖਣ ਸ਼ਖ਼ਸੀਅਤ ਨੇ ਸਮਾਜ ਦੇ ਹਰ ਵਰਗ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੂੰ ਆਪਣੀ ਸਕਾਰਾਤਮਕ ਸੋਚ ਨਾਲ ਪ੍ਰਭਾਵਿਤ ਕੀਤਾ।ਬਾਬਾ ਜੀ ਨੇ ਆਪਣੀ ਗੱਦੀ ਨਸ਼ੀਨ ਤੋਂ ਬਾਅਦ ਪ੍ਰਭੂ ਭਗਤੀ ਦੇ ਨਾਲ ਸੰਪੂਰਨ ਜੀਵ ਜਗਤ ਦੇ ਭਲੇ ਦੇ ਵਿਚਾਰਾਂ ‘ਤੇ ਚੱਲਦਿਆਂ ਪਿੰਡ ਵਿਚ ਬੇਸਹਾਰਾ ਗਊਆਂ ਦੇ ਦਰਦਾਂ ਨੂੰ ਵੇਖਦੇੇ ਹੋਏ ਸਵਾਮੀ ਚਤਰ ਦਾਸ ਗਊਸ਼ਾਲਾ ਦਾ ਪਿੰਡ ਭੂਟਾਲ ਕਲਾਂ ਵਿਖੇ ਨਿਰਮਾਣ ਕਰਵਾਇਆ।ਉਨਾਂ ਬਚਿਆਂ ਤੇ ਨੌੌਜਵਾਨਾਂ ਨੂੰ ਨੈਤਿਕ ਸਿੱਖਿਆ ਤੋਂ ਇਲਾਵਾ ਸਿਹਤ ਪਖੋਂ ਤੰਦਰੁਸਤ ਬਣਾਉਣ ਲਈ ਖੇਡ ਸੱਭਿਆਚਾਰ ਸਿਰਜਦੇ ਹੋਏ ਵਾਲੀਵਾਲ ਦਾ ਆਧੁਨਿਕ ਤਰੀਕੇ ਦਾ ਖੇਡ ਮੈਦਾਨ ਬਣਾਇਆ।ਦਿਨੋ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਦੇਖਦੇ ਹੋਏ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਛੋਟੇ ਜੰਗਲ ਦੇ ਨਿਰਮਾਣ ਤੋ ਇਲਾਵਾ ਬਾਬਾ ਕਾਹਨ ਗਿਰੀ ਜੀ ਦੀ ਸਮਾਧ ਨੂੰ ਸੁੰਦਰ ਪਾਰਕਾਂ ਨਾਲ ਕੁਦਰਤ ਦੇ ਰੰਗਾਂ ਨਾਲ ਸਜਾਇਆ।ਪਿੰਡ ਦੀਆਂ ਸਿਖਿਆ ਸੰਸਥਾਵਾਂ ਵਿਚ ਅਹਿਮ ਯੋਗਦਾਨ ਪਾ ਕੇ ਗਿਆਨ ਦਾਨ ਰਾਹੀ ਚੰਗਾ ਸਮਾਜ ਸਿਰਜਣਾ `ਚ ਹਿਸਾ ਪਾਇਆ।ਬਾਬਾ ਜੀ ਨੇ ਸਾਰੇ ਪਿੰਡ ਨੂੰ ਪਰਿਵਾਰ ਦੀ ਤਰਾਂ ਸਮਝਦੇ ਹੋਏ ਹਰ ਖੁਸ਼ੀ ਤੇ ਗਮੀ ਵਿਚ ਇਕ ਪਰਿਵਾਰਕ ਮੈਂਬਰ ਵਾਂਗ ਅਪਣਾ ਫਰਜ ਨਿਭਾਉਂਦੇ ਹੋਏ ਸੰਪੂਰਣ ਜੀਵਨ ਨੂੰ ਸਮਾਜ ਦੇ ਲੇਖੇ ਲਾਇਆ।

          ਇਸ ਸਕਾਰਾਤਮਕ ਸੋਚ ਦੀਆਂ ਕਿਰਨਾਂ ‘ਤੇ ਚੱਲਦੇ ਹੋਏ ਅੱਜ ਸ਼ਿਵ ਮੰਦਰ ਪਿੰਡ ਭੁਟਾਲ ਕਲਾਂ ਵਿਖੇ ਬਾਬਾ ਥਾਨਾਪਤੀ ਵਿਸ਼ਨੂੰ ਗਿਰੀ ਜੀ ਮਹਾਰਾਜ, ਜੈ ਦੇਵਾ ਨੰਦ ਜੀ ਮਹਾਰਾਜ ਤੇ ਹੋਰਨਾ ਸੰਤਾ ਤੋਂ ਇਲਾਵਾਂ ਪਿੰਡ ਵਾਸੀਆਂ ਅਤੇ ਨੋਜਾਵਾਨਾਂ, ਬੱਚਿਆਂ ਵਲੋਂ ਬਾਬਾ ਜੀ ਦੇ ਸਮਾਧੀ ਵਿਚ ਲੀਨ ਹੋਣ ‘ਤੇ ਉਨ੍ਹਾਂ ਦੀ ਯਾਦ ਵਿਚ ਤ੍ਰਵੈਣੀ ਲਗਾ ਕੇ ਸੰਤ ਬਾਬਾ ਨਰੈਣ ਗਿਰੀ ਜੀ ਮਹਾਰਾਜ ਦੀ ਸੋਚ ‘ਤੇ ਚੱਲਦਿਆਂ ਸੰਪੂਰਨ ਜੀਵ ਜਗਤ ਦੇ ਭਲੇ ਦਾ ਪ੍ਰਣ ਲਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …

Leave a Reply