Wednesday, November 13, 2024

ਕੰਪਿਊਟਰ ਅਧਿਆਪਕ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਵਿਦਿਆਰਥੀ ਤੇ ਅਧਿਆਪਕ ਸਨਮਾਨਿਤ

ਸਮਰਾਲਾ, 17 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਕੰਪਿਊਟਰ ਅਧਿਆਪਕ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਬਲਾਕ ਸਮਰਾਲਾ ਅਤੇ ਮਾਛੀਵਾੜਾ ਦੇ PPNJ1712201917ਕੰਪਿਊਟਰ ਵਿਸ਼ੇ ਵਿੱਚ ਵਿਸ਼ੇਸ਼ ਕਾਰਗੁਜਾਰੀ ਵਾਲੇ ਵਿਦਿਆਰਥੀ ਅਤੇ ਅਧਿਆਪਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਵਿਖੇ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤੇ ਗਏ।ਇਸ ਸਮਾਗਮ ਦੌਰਾਨ 124 ਵਿਦਿਆਰਥੀ ਅਤੇ 33 ਅਧਿਆਪਕ ਸਨਮਾਨਿਤ ਕੀਤੇ ਗਏ। ਇਸ ਸਮਾਗਮ ਦੀ ਪ੍ਰਧਾਨਗੀ ਸਟੇਟ ਕਮੇਟੀ ਪ੍ਰਵੀਨ ਕੁਮਾਰ (ਬਲਾਕ ਪ੍ਰਧਾਨ ਸਮਰਾਲਾ) ਅਤੇ ਹਰਜੀਤ ਸਿੰਘ ਮਾਂਗਟ (ਬਲਾਕ ਪ੍ਰਧਾਨ ਮਾਛੀਵਾੜਾ) ਨੇ ਕੀਤੀ।ਸਟੇਟ ਕਮੇਟੀ ਵਿੱਚ ਨਰਿੰਦਰ ਕੁਲਾਰ (ਸੀਨੀਅਰ ਮੀਤ ਪ੍ਰਧਾਨ), ਸਤਵਿੰਦਰ ਸਿੰਘ (ਜ਼ਿਲ੍ਹਾ ਪ੍ਰਧਾਨ, ਰੰਜਨ ਭਨੋਟ (ਜਨਰਲ ਸੈਕਟਰੀ), ਅਭਿਸ਼ੇਕ ਤਾਰਾ ਸ਼ਾਮਿਲ ਸਨ।
           ਮੁੱਖ ਮਹਿਮਾਨ ਵਜੋਂ ਗੁਰਦੀਪ ਸਿੰਘ ਰਾਏ ਪ੍ਰਿੰਸੀਪਲ, ਵਿਸ਼ੇਸ਼ ਮਹਿਮਾਨ ਵਜੋਂ ਕਰਮਜੀਤ ਸਿੰਘ (ਲੈਕਚਰਾਰ), ਡਾ. ਸੁਖਪਾਲ ਕੌਰ (ਲੈਕਚਰਾਰ) ਅਤੇ ਮੁਨੀਸ਼ ਕੁਮਾਰ ਪੰਜਾਬ ਪ੍ਰਧਾਨ ਨੇ ਸ਼ਿਰਕਤ ਕੀਤੀ।ਬੁਲਾਰਿਆਂ ਨੇ ਸਰੋਤਿਆਂ ਨੂੰ ਕੰਪਿਊਟਰ ਅਧਿਆਪਕ ਵੈਲਫੇਅਰ ਸੋਸਾਇਟੀ ਦੇ ਉਦੇਸ਼ਾਂ, ਕੰਪਿਊਟਰ ਸਇੰਸ ਵਿਸ਼ੇ ਦੀਆਂ ਮਹੱਤਤਾ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਲਲਿਤ ਮੋਹਨ ਤਿਵਾੜੀ, ਰਿਤੂ ਮਿੱਤਲ, ਸੁਖਜੀਤ ਕੌਰ, ਇਕਬਾਲ ਸਿੰਘ, ਸਿਮਰਨਜੀਤ ਸਿੰਘ ਸਮੇਤ ਕਈ ਹੋਰ ਕੰਪਿਊਟਰ ਅਧਿਆਪਕ ਨੇ ਯੋਗਦਾਨ ਪਾਇਆ।

Check Also

ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …

Leave a Reply