Tuesday, July 15, 2025
Breaking News

ਈ.ਟੀ.ਟੀ ਅਧਿਆਪਕਾਂ ਦੀ ਬੇਮੌਕਾ ਰੈਸ਼ਨੇਲਾਈਜੇਸ਼ਨ ਦਾ ਵਿਰੋਧ

ਬੀ.ਐਡ ਅਧਿਆਪਕ ਫਰੰਟ ਪੰਜਾਬ ਨੇ ਸਿੱਖਿਆ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ

ਪਟਿਆਲਾ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਦਾ ਜਿਥੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਹੈਡ ਟੀਚਰਾਂ ਦੀ PPNJ2812201906ਗਲਤ ਢੰਗ ਨਾਲ ਰੈਸ਼ਨੇਲਾਈਜੇਸ਼ਨ ਕਰਨ ਕਰਕੇ ਵਿਰੋਧ ਸ਼ੁਰੂ ਹੋਇਆ ਹੈ।ਉਥੇ 26 ਦਸੰਬਰ 2019 ਨੂੰ ਡਾਇਰੈਕਟਰ ਸਿਖਿਆ ਵਿਭਾਗ (ਐ.ਸਿ), ਪੰਜਾਬ ਦੇ ਪੱਤਰ ਨੰ. 436553 ਮਿਤੀ 24.12.19 ਰਾਹੀਂ ਪ੍ਰਾਇਮਰੀ ਸਕੂਲਾਂ ਦੇ ਈ.ਟੀ.ਟੀ ਅਧਿਆਪਕਾਂ ਦੀ ਰੈਸ਼ਨੇਲਾਈਜੇਸ਼ਨ ਕਰਕੇ ਇਤਰਾਜ਼ 27 ਦਸੰਬਰ 2019 ਤੱਕ ਦੇਣ ਦੇ ਹੁਕਮ ਚਾੜ੍ਹ ਦਿੱਤੇ ਗਏ।
ਜਿਸ ‘ਤੇ ਬੀ.ਐਡ ਅਧਿਆਪਕ ਫਰੰਟ ਪੰਜਾਬ ਦੀ ਇਕਾਈ ਪਟਿਆਲਾ ਦੇ ਵਫਦ ਵਲੋਂ ਅਧਿਆਪਕ ਆਗੂ ਨਵਨੀਤ ਅਨਾਇਤਪੁਰੀ ਦੀ ਅਗਵਾਈ ਵਿਚ ਇਸ ਰੈਸ਼ਨੇਲਾਈਜੇਸ਼ਨ ਨੂੰ ਰੱਦ ਕਰਨ ਦਾ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਪਟਿਆਲਾ ਰਾਹੀਂ ਭੇਜਣ ਲਈ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਪਟਿਆਲਾ ਸ੍ਰੀਮਤੀ ਮਧੂ ਬਰੂਆ ਅਤੇ ਸ੍ਰੀਮਤੀ ਮਨਵਿੰਦਰ ਕੌਰ ਨੂੰ ਸੌਂਪਿਆ ਗਿਆ।ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਹੈਡ ਟੀਚਰਾਂ ਦੀ ਗਲਤ ਢੰਗ ਨਾਲ ਕੀਤੀ ਰੈਸ਼ਨੇਲਾਈਜੇਸ਼ਨ ਵੀ ਰੱਦ ਕਰਨ ਦੀ ਮੰਗ ਵੀ ਰੱਖੀ ਗਈ।ਨਵਨੀਤ ਅਨਾਇਤਪੁਰੀ ਨੇ ਇਸ ਮੌਕੇ ਕਿਹਾ ਕਿ ਬਦਲੀਆਂ ਵੇਲੇ ਤਾਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚੇ ਗਿਣ ਕੇ ਬਦਲੀਆਂ ਲਾਗੂ ਕੀਤੀਆਂ ਗਈਆਂ ਸਨ, ਪਰੰਤੂ ਹੁਣ ਰੈਸ਼ਨੇਲਾਈਜੇਸ਼ਨ ਵੇਲੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀ ਗਿਣਤੀ ਸਕੂਲ ਦੇ ਕੁੱਲ ਵਿਦਿਆਰਥੀਆਂ ਵਿਚ ਨਹੀਂ ਜੋੜੀ ਜਾ ਰਹੀ।ਇਕ ਵਿਭਾਗ ਵਿਚ ਦੋ ਤਰ੍ਹਾਂ ਦੀ ਨੀਤੀਆਂ ਕਿਵੇਂ ਲਾਗੂ ਹੋ ਸਕਦੀਆਂ ਹਨ ? ਉਨ੍ਹਾਂ ਸਿੱਖਿਆ ਮੰਤਰੀ ਤੋਂ ਮੰਗ ਕੀੀਤੀ ਕਿ ਸੈਸ਼ਨ ਦੇ ਵਿਚਾਲੇ ਕਿਸੇ ਵੀ ਅਧਿਆਪਕ ਨੂੰ ਰੈਸ਼ਨੇਲਾਈਜ਼ ਨਾ ਕੀਤਾ ਜਾਵੇ। ਸਗੋਂ ਜੂਨ 2020 ‘ਚ 31 ਮਈ 2020 ਦੀ ਗਿਣਤੀ ਨੂੰ ਆਧਾਰ ਮੰਨ ਕੇ ਰੈਸ਼ਨੇਲਾਈਜੇਸ਼ਨ ਨੀਤੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਹੈਡ ਟੀਚਰ ਦੀ ਆਸਾਮੀ ਨੂੰ ਵੀ ਪ੍ਰਬੰਧਕੀ ਪੋਸਟ ਗਿਣਿਆ ਜਾਵੇ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਤਲਵਿੰਦਰ ਸਮਾਣਾ, ਰਾਜਵੰਤ ਸਿੰਘ, ਅਵਤਾਰ ਚੌਹਾਨ, ਸੰਜੀਵ ਕੁਮਾਰ, ਅਮਰਿੰਦਰ ਸਿੰਘ, ਰਾਜੀਵ ਸੂਦ, ਪਵਨ ਕੁਮਾਰ, ਅਨੀਤਾ ਕੁਮਾਰੀ, ਭੁਪਿੰਦਰ ਕੌਰ, ਵਿਨੋਦ ਕੁਮਾਰ, ਰਾਮ ਲਤਾ, ਸੁਨੀਤਾ ਕੁਮਾਰੀ ਆਦਿ ਅਧਿਆਪਕ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply