ਹਜ਼ੂਰ ਸਾਹਿਬ/ ਨਾਂਦੇੜ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਲੋਂ ਵੀਰਵਾਰ ਨਗਰ ਕੀਰਤਨ ਆਯੋਿਜਤ ਕੀਤਾ ਗਿਆ।ਤਖਤ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਮੀਤ ਜਥੇਦਾਰ ਬਾਬਾ ਜੋਤਇੰਦਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸੀਤਲ, ਧੂਪੀ ਭਾਈ ਰਾਮ ਸਿੰਘ, ਭਾਈ ਜੋਗਿੰਦਰ ਸਿੰਘ, ਸੰਤ ਮਹਾਤਮਾ ਅਤੇ ਧਾਰਮਿਕ ਸ਼ਖਸ਼ੀਅਤਾਂ ਮੌਜੂਦ ਸਨ।ਨਗਰ ਕੀਰਤਨ ਵਿੱਚ ਨਿਸ਼ਾਨ ਸਾਹਿਬ, ਪਾਲਕੀ ਸਾਹਿਬ, ਗਤਕਾ ਪਾਰਟੀਆਂ, ਕੀਰਤਨੀ ਜਥੇ, ਭਜਨ ਮੰਡਲੀਆਂ, ਬੈਂਡ ਵਾਜੇ, ਖਾਲਸਾ ਹਾਈ ਸਕੂਲ ਦੇ ਵਿਦਿਆਰਥੀ, ਪੰਥਕ ਤੇ ਸਮਾਜ ਸੇਵੀ ਜਥੇਬੰਦੀਆਂ ਸ਼ਾਮਲ ਸਨ।ਨਗਰ ਕੀਰਤਨ ਦੇ ਸਾਰੇ ਰਸਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਆਰਤੀ ਵੀ ਉਤਾਰੀ ਗਈ।ਸ਼ਰਧਾਲੂਆਂ ਵਲੋਂ ਸੰਗਤਾਂ ਨੂੰ ਪ੍ਰਸਾਦ ਵੀ ਵਰਤਾਇਆ ਗਿਆ।ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਤਖਤ ਸਚਖੰਡ ਆ ਕੇ ਸੰਪਨ ਹੋਇਆ।ਰਾਤ ਸਮੇਂ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ।
ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੁ ਮਹਾਰਾਜ ਦਾ ਆਸ਼ੀਰਵਾਦ ਲਿਆ।
ਤਖਤ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ‘ਚ ਕੀਰਤਨ ਦਰਬਾਰ ਅਤੇ ਪਾਠ ਪ੍ਰੋਗਰਾਮ ਹੋਏ।ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕੁਮਨਾਮਾ ਲਿਆ।ਇਸ ਸਮੇਂ ਮੀਤ ਜਥੇਦਾਰ ਬਾਬਾ ਜੋਤਇੰਦਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸੀਤਲ, ਧੂਪੀਆ ਭਾਈ ਰਾਮ ਸਿੰਘ, ਭਾਈ ਜੋਗਿੰਦਰ ਸਿੰਘ ਸਮੇਤ ਧਾਰਮਿਕ ਖੇਤਰ ਦੀਆਂ ਸ਼ਖਸ਼ਅੀਤਾਂ ਮੌਜੂਦ ਸਨ।ਹੁਕੁਮਨਾਮੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾਈ ਗਈ।
ਇਹਨਾਂ ਪ੍ਰੋਗਰਾਮਾਂ ਵਿਚ ਗੁਰਦੁਆਰਾ ਤਖਤ ਸਚਖੰਡ ਸ਼੍ਰੀ ਹਜੁਰਸਾਹਬ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਾਈ, ਮੈਂਬਰ ਪਰਮਜੋਤ ਸਿੰਘ ਚਾਹਲ, ਗੁਰੁਚਰਨ ਸਿੰਘ ਘੜੀਸਾਜ਼, ਗੁਰਮੀਤ ਸਿੰਘ ਮਹਾਜਨ, ਮਨਪ੍ਰੀਤ ਸਿੰਘ ਕੁੰਜੀਵਾਲੇ, ਸਰਦੂਲ ਸਿੰਘ ਫੌਜੀ, ਭਾਗਇੰਦਰ ਸਿੰਘ ਘੜੀਸਾਜ਼, ਜਗਬੀਰ ਸਿੰਘ ਸ਼ਾਹੂ, ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਸਰਦਾਰ ਡੀ.ਪੀ ਸਿੰਘ ਚਾਵਲਾ, ਰਣਜੀਤ ਸਿੰਘ ਚਿਰਾਗੀਆ, ਠਾਨ ਸਿੰਘ ਬੁੰਗਾਈ, ਨਾਰਾਇਣ ਸਿੰਘ ਨੰਬਰਦਾਰ, ਹਰਜੀਤ ਸਿੰਘ ਕੜੇਵਾਲੇ, ਰਵਿੰਦਰ ਸਿੰਘ ਕਪੂਰ ਆਦਿ ਮੌਜੂਦ ਸਨ।ਦਰਸ਼ਨਾਂ ਲਈ ਸਾਰਾ ਦਿਨ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ।ਗੁਰੁ ਕਾ ਲੰਗਰ ਅਤੁੱਟ ਵਰਤਾਿੲਆ ਗਿਆ।ਪੰਜਾਬ, ਹਰਿਆਣਾ, ਦਿੱਲੀ, ਮੁੰਬਈ, ਨਾਗਪੁਰ, ਇੰਦੌਰ, ਹੈਦਰਾਬਾਦ ਅਤੇ ਕਈ ਹੋਰ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਸੰਗਤਾਂ ਪੁੱਜੇ ਹੋਏ ਸਨ।ਗੁਰਦੁਆਰਾ ਤਖ਼ਤ ਸਚਖੰਡ ਬੋਰਡ ਵਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …