ਲੌਂਗੋਵਾਲ, 5 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਸਟ੍ਰੇਲੀਆ ਨਿਵਾਸੀ ਰਾਜਵੀਰ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਬੇਟੇ ਸੰਜ਼ਮ ਅਤੇ ਬੇਟੀ ਸਹਿਜ ਨਾਲ਼ ਸਰਕਾਰੀ ਐਲੀਮੈਂਟਰੀ ਸਕੂਲ ਰਤੋਕੇ ਪਹੁੰਚੇ।ਉਹ ਲਗਾਤਾਰ ਦੂਸਰੀ ਵਾਰ ਇਸ ਸਕੂਲ ਵਿਚ ਆਏ।ਜਿੰਨਾਂ ਨੂੰ ਬਚਿਆਂ ਦਾ ਸਿੱਖਣ ਪੱਧਰ, ਅਨੁਸ਼ਾਸਨ, ਸਾਫ ਸਫਾਈ ਬੇਹੱਦ ਪਸੰਦ ਆਈ। ਉਹਨਾਂ ਦੱਸਿਆ ਕਿ ਉਹ ਆਸਟ੍ਰੇਲੀਆ ਬੈਠਿਆਂ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ਼ ਇਸ ਸਕੂਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ।ਉਹਨਾਂ ਨੇ ਸਕੂਲ ਸਟਾਫ ਨਾਲ ਬੈਠ ਕੇ ਮਿਡ ਡੇਅ ਮੀਲ ਦਾ ਆਨੰਦ ਵੀ ਲਿਆ ਅਤੇ ਇਸ ਦੀ ਤਾਰੀਫ਼ ਕੀਤੀ।ਉਹਨਾਂ ਦੱਸਿਆ ਕਿ ਉਹਨਾਂ ਦਾ ਆਪਣਾ ਜੱਦੀ ਪਿੰਡ ਤਾਂ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਵਿੱਚ ਪੈਂਦਾ ਹੈ।ਪਰ ਸਕੂਲ ਅਤੇ ਬੱਚਿਆਂ ਦੀ ਖਿਚ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੈ।ਉਹਨਾਂ ਆਪਣੀ ਨੇਕ ਕਮਾਈ ਵਿਚੋਂ ਸਕੂਲ ਨੂੰ ਪੰਜ ਹਜ਼ਾਰ ਰੁਪਏ ਦਾਨ ਵਜੋਂ ਦਿੱਤੇ।
ਸਕੂਲ ਸਟਾਫ ਸੁਖਪਾਲ ਸਿੰਘ, ਪ੍ਰਦੀਪ ਸਿੰਘ, ਪਰਵੀਨ ਕੌਰ, ਕਰਮਜੀਤ ਕੌਰ , ਸਤਪਾਲ ਕੌਰ, ਰੇਨੂੰ ਸਿੰਗਲਾ ਅਤੇ ਸੁਰਿੰਦਰ ਸਿੰਘ ਨੇ ਮਹਿਮਾਨਾਂ ਨੂੰ ‘ਜੀ ਆਇਆ’ ਨੂੰ ਕਿਹਾ।ਮਦਦ ਦੇਣ ਤੇ ਸਕੂਲ ਨਾਲ਼ ਜੁੜਨ ਲਈ ਗਿਆਨ ਸਿੰਘ ਭੁੱਲਰ, ਬਲਜੀਤ ਬੱਲੀ, ਗੁਰਮੀਤ ਸਿੰਘ ਕੁੱਬੇ, ਰਮੇਸ਼ ਬਿੱਟੂ, ਮੱਖਣ ਲਾਲ ਅਤੇ ਪ੍ਰਧਾਨ ਸਾਹਿਬ ਸਿੰਘ ਨੇ ਓਹਨਾ ਦਾ ਧੰਨਵਾਦ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …