ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਚੌਗਿਰਦੇ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਐਨ.ਜੀ.ਓ ਖੁਦਾਈ ਖਿਦਮਤਗਾਰਾਂ ਦੇ ਪੀ.ਐਸ
ਭੱਟੀ, ਐਚ.ਪੀ ਸਿੰਘ, ਕੌਂਸਲਰ ਹਰਪਨਦੀਪ ਸਿੰਘ ਔਜਲਾ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਉਹਨਾਂ ਦੇ ਦਫ਼ਤਰ ‘ਚ ਮਿਲੇ ਅਤੇ ਉਹਨਾਂ ਆਪਣੀ ਐਨ.ਜੀ.ਓ ਵਲੋਂ ਰਾਮਬਾਗ (ਕੰਪਨੀ ਬਾਗ) ਵਿਖੇ ਬਾਇਓ-ਡਾਇਵਰਸਿਟੀ ਪਾਰਕ ਵਿਕਸਤ ਕਰਨ ਲਈ ਆਪਣੀ ਤਜਵੀਜ਼ ਪੇਸ਼ ਕੀਤੀ।ਜਿਸ ‘ਤੇ ਮੇਅਰ ਨੇ ਕਿਹਾ ਕਿ ਇਹ ਬਾਗ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਹੈ, ਜਿਸ ਦੇ ਰੱਖ-ਰਖਾਅ ਪ੍ਰਤੀ ਉਹ ਆਪ ਬਹੁਤ ਸੁਚੇਤ ਹਨ।ਉਹ ਆਪ ਚਾਹੁੰਦੇ ਹਨ ਕਿ ਇਸ ਦੇ ਸੁੰਦਰੀਕਰਨ ਲਈ ਹਰ ਉਪਰਾਲਾ ਕੀਤਾ ਜਾਵੇ।ਉਹਨਾਂ ਕਿਹਾ ਕਿ ਸੰਸਥਾ ਦੇ ਨਾਲ ਉਹ ਆਪ ਕੰਪਨੀ ਬਾਗ ਦਾ ਦੌਰਾ ਕਰਨਗੇ ਅਤੇ ਨਗਰ ਨਿਗਮ ਦੇ ਪ੍ਰੋਜੈਕਟ ਤਹਿਤ ਮਿਥੇ ਗਏ ਸਮੇਂ ‘ਚ ਇਸ ਦੇ ਸੁੰਦਰੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣਗੇ ਅਤੇ ਐਨ.ਜੀ.ਓ ਦੇ ਸਹਿਯੋਗ ਦੀ ਜਿਥੇ ਵੀ ਲੋੜ ਹੋਵੇਗੀ, ਉਹਨਾਂ ਨੂੰ ਦੱਸਿਆ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media