ਧੂਰੀ, 6 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਖਿੱਤੇ ਵਿੱਚ ਦਿਨ-ਪ੍ਰਤੀਦਿਨ ਕੈਂਸਰ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਸੁਰਜੀਤ ਸਿੰਘ ਬਰਨਾਲਾ ਦੀ ਨਿੱਘੀ ਯਾਦ ਨੂੰ ਸਮਰਪਿੱਤ ਕੈਂਸਰ ਰੋਗਾਂ ਬਾਰੇ ਇੱਕ ਵਿਸ਼ਾਲ ਮੁਫਤ ਚੈਕਅੱਪ ਕੈਂਪ ਨੇੜਲੇ ਪਿੰਡ ਮੂਲੋਵਾਲ ਦੇ ਗੁਰੂਦੁਆਰਾ ਮੰਜੀ ਸਾਹਿਬ ਵਿਖੇ 19 ਜਨਵਰੀ ਨੂੰ ਲਗਵਾਇਆ ਜਾ ਰਿਹਾ ਹੈ।ਸ਼ਹਿਰ ਦੇ ਪਤਵੰਤਿਆਂ ਮੀਟਿੰਗ ਦੌਰਾਨ ਸੀਨੀਅਰ ਅਕਾਲੀ ਆਗੂ ਗਗਨਜੀਤ ਸਿੰਘ ਬਰਨਾਲਾ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਦੇ ਆਗੂ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ‘ਚ 50 ਦੇ ਕਰੀਬ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਾਏ ਜਾ ਰਹੇ ਕੈਂਪ ਦੀ ਰਜਿਸਟਰੇਸ਼ਨ ਸਵੇਰੇ 8.30 ਵਜੇ ਸ਼ੁੁਰੂ ਹੋਵੇਗੀ।ਕੈਂਪ ਵਿੱਚ ਜਿੱਥੇ ਕੈਂਸਰ ਰੋਗਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਉਥੇ ਹੀ ਲੋੜਵੰਦ ਮਰੀਜ਼ਾਂ ਦੇ ਸਾਰੇ ਚੈਕਅੱਪ ਫ੍ਰੀ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।
ਇਸ ਮੌਕੇ ਬੀਬੀ ਹਰਪ੍ਰੀਤ ਕੌਰ ਬਰਨਾਲਾ, ਭਾਜਪਾ ਆਗੂ ਜਗਦੇਵ ਜ਼ਿੰਦਲ, ਵਿਕਾਸ ਜੈਨ ਪ੍ਰਧਾਨ ਵਪਾਰ ਮੰਡਲ, ਪਰਦੀਪ ਸਿੰਗਲਾ, ਅਸ਼ਵਨੀ ਕੁਮਾਰ ਮਿੱਠੂ ਕੌਂਸਲਰ, ਹੰਸ ਰਾਜ ਬਜਾਜ, ਅਸ਼ੋਕ ਭੰਡਾਰੀ ਅਤੇ ਪਰਦੀਪ ਕੁਮਾਰ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …