Thursday, July 3, 2025
Breaking News

ਅੰਮ੍ਰਿਤਸਰ ਪੁਲਿਸ ਵਲੋਂ ਲੜਕੀਆਂ ਦੇ ਸਕੂਲਾਂ/ਕਾਲਜਾਂ ‘ਚ ਸ਼ਿਕਾਇਤ/ਸੁਝਾਅ ਬਕਸੇ ਲਗਾਉਣ ਦੀ ਸ਼ੁਰੂਆਤ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸਰਤਾਜ ਸਿੰਘ ਚਾਹਲ ਆਈ.ਪੀ.ਐਸ PPNJ0302202012ਏ.ਡੀ.ਸੀ.ਪੀ ਹੈਡਕੁਆਟਰ ਦੇ ਨਿਰਦੇਸ਼ਾਂ ਹੇਠ ਪੁਲਿਸ ਵਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ।ਜਿਸ ਤਹਿਤ ਸਾਂਝ ਕੇਂਦਰ ਪੱਛਮੀ ਅਤੇ ਦੱਖਣੀ ਵਲੋਂ ਖਾਲਸਾ ਕਾਲਜ ਔਰਤਾਂ ਵਿਖੇ ਇੱਕ ਸ਼ਿਕਾਇਤ/ਸੁਝਾਅ ਬਾਕਸ (ਹਿੰਮਤ ਦੀ ਅਵਾਜ਼) ਲਗਾਇਆ ਗਿਆ ਅਤੇ ਬਾਅਦ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਇੰਸ: ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਔਰਤਾਂ (ਬੱਚੀਆਂ) ਦੀ ਹਿਫਾਜ਼ਤ ਅਤੇ ਇੱਜ਼ਤ ਲਈ ਪੰਜਾਬ ਪੁਲਿਸ 24 ਘੰਟੇ ਹਾਜ਼ਰ ਹੈ।ਉਨ੍ਹਾਂ ਦੱਸਿਆ ਅਗਰ ਕਿਸੇ ਵਿਦਿਆਰਥਣ ਨੂੰ ਕਾਲਜ ਵਿੱਚ, ਰਸਤੇ ਵਿੱਚ ਜਾਂ ਹੋਰ ਕਿਤੇ ਵੀ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੀ ਲਿਖਤੀ ਸ਼ਿਕਾਇਤ ਇਸ ਬਾਕਸ ਵਿੱਚ ਪਾ ਸਕਦੀ ਹੈ।ਉਨਾਂ ਕਿਹਾ ਕਿ ਸਬੰਧਤ ਸਾਂਝ ਕੇਂਦਰ ਦੇ ਕਰਮਚਾਰੀ ਵੱਲੋਂ ਹਰ ਸ਼ਨੀਵਾਰ ਨੂੰ ਉਕਤ ਬਕਸਾ ਖੋਲ ਕੇ ਸ਼ਿਕਾਇਤਾਂ ਲਿਜਾ ਕੇ ਸੀਨੀਅਰ ਅਫਸਰ ਸਹਿਬਾਨ ਦੇ ਪੇਸ਼ ਕੀਤੀਆਂ ਜਾਣਗੀਆਂ ਅਤੇ ਉਹਨਾਂ ਤੇ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।ਉਹਨਾਂ ਵਿਦਿਆਰਥਣਾਂ ਨੂੰ ਬੇਝਿਜਕ ਹੋ ਕੇ ਇਸ ਬਕਸੇ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਇੰਸਪੈਕਟਰ ਪਰਵੀਨ ਕੁਮਾਰੀ ਨੇ ਬੱਚੀਆਂ ਨੂੰ ਸ਼ਕਤੀ ਐਪ ਅਤੇ ਔਰਤਾਂ ਦੀ ਸੁਰੱਖਿਆ ਸਬੰਧੀ ਫੋਨ ਨੰਬਰ 1091, 97811-01091 ਅਤੇ 112 ਦੀ ਕਿਸੇ ਮੁਸ਼ਕਿਲ ਸਮੇਂ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਪਿਕ ਐਂਡ ਡਰੋਪ ਸਰਵਿਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪ੍ਰਿੰਸੀਪਲ ਮੈਡਮ ਮਨਪ੍ਰੀਤ ਕੌਰ ਨੇ ਬੋਲਦਿਆਂ ਦੱਸਿਆ ਕਿ ਇਹ ਪੰਜਾਬ ਪੁਲਿਸ ਦਾ ਇੱਕ ਸ਼ਾਨਦਾਰ ਉਪਰਾਲਾ ਹੈ।ਜਿਸ ਨਾਲ ਵਿਦਿਆਰਥਣਾਂ ਦਾ ਪੁਲਿਸ ਪ੍ਰਤੀ ਵਿਸ਼ਵਾਸ਼ ਹੋਰ ਵਧੇਗਾ ਅਤੇ ਮਨੋਬਲ ਹੋਰ ਉਚਾ ਹੋਵੇਗਾ।ਇਸ ਮੋਕੇ ਸਾਂਝ ਕੇਂਦਰ ਥਾਣਾ ਛੇਹਰਟਾ ਦੇ ਇੰਚਾਰਜ ਐਸ.ਆਈ ਸ਼ੁਭਾਸ ਚੰਦਰ, ਏ.ਐਸ.ਆਈ ਸਰਨਜੀਤ ਸਿੰਘ, ਏ.ਐਸ.ਆਈ ਜਸਵੰਤ ਸਿੰਘ, ਏ.ਐਸ.ਆਈ ਸੰਜੀਵ ਕੁਮਾਰ ਅਤੇ ਸਾਂਝ ਕੇਂਦਰਾਂ ਦੇ ਕਰਮਚਾਰੀ ਅਤੇ ਕਾਲਜ ਦੇ ਪ੍ਰੋਫੈਸਰ ਹਾਜਰ ਸਨ।ਪਿ੍ਰੰਸੀਪਲ ਮੈਡਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply