ਲੌਂਗੋਵਾਲ, 29 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਫੇਮਜ਼ ਫਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਸਿੰਗਲ ਟਰੈਕ ‘ਸਭ ਲੋਕ ਜਿੰਨ੍ਹਾਂ ਤੇ ਹੱਸਦੇ ਨੇ, ਮੈ ਉਹਨਾਂ ਦੇ ਨਾਲ ਹੱਸਦਾ ਹਾਂ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ।ਇਸ ਗੀਤ ਦੇ ਰਚੇਤਾ ਨਾਮਵਰ ਗੀਤਕਾਰ ਕੁਲਦੀਪ ਕੰਡਿਆਰਾ ਹਨ।ਗੀਤ ਦਾ ਵੀਡੀਓ ਨਾਮੀ ਵੀਡੀਓ ਡਾਇਰੈਕਟਰ ਸੁਖਰਾਜ ਰੰਧਾਵਾ ਨੇ ਤਿਆਰ ਕੀਤਾ ਹੈ।ਜੋ ਪੰਜਾਬ ਦੇ ਪਿੰਡ ਹਸਨਪੁਰ ਦੀ ਮਨੁੱਖਤਾ ਦੀ ਸੇਵਾ ਸੁਸਾਇਟੀ ‘ਤੇ ਫਿਲਮਾਇਆ ਗਿਆ ਹੈ।ਇਸ ਸੇਵਾ ਸੁਸਾਇਟੀ ‘ਚ ਰਹਿਣ ਵਾਲੇ ਬੱਚਿਆਂ ਅਤੇ ਬਜ਼ੁਰਗਾਂ ‘ਤੇ ਵੀਡੀਓ ਤਿਆਰ ਕੀਤੀ ਗਈ।
ਟਰੈਕ ਰਲੀਜ਼ ਸਮੇਂ ਪਿੰਡ ਹਸਨਪੁਰ ਪੁੱਜੇ ਗਾਇਕ ਕਰਮਜੀਤ ਅਨਮੋਲ ਨੇ ਕਿਹਾ ਕਿ ਸਮਾਜ ਭਲਾਈ ਸੰਸਥਾ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਤੋਂ ਉਹ ਬੜੇ ਪ੍ਰਭਾਵਿਤ ਹੋਏ।ਉਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਵਰਗੇ ਨੇਕ ਇਨਸਾਨ ਬਹੁਤ ਘੱਟ ਮਿਲਦੇ ਹਨ।ਜਿਸ ਨੇ ਆਪਣੀ ਨਿੱਜੀ ਜਮੀਨ ‘ਤੇ ਮਨੁੱਖਤਾ ਦਾ ਘਰ ਉਸਾਰ ਕੇ ਅਨੇਕਾਂ ਜਰੂਰਤਮੰਦ ਲੋਕਾਂ ਨੂੰ ਸਹਾਰਾ ਦਿੱਤਾ ਹੈ।ਸਾਨੂੰ ਵੀ ਅਜਿਹੇ ਸਮਾਜ ਸੇਵਾ ਦੇ ਕੰਮਾਂ ਵਿਚ ਸਹਿਯੋਗ ਕਰਨਾ ਚਾਹੀਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …