ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕੈਮਿਸਟਰੀ ਵਿਭਾਗ ਵਲੋਂ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸਹਿਯੋਗ ਨਾਲ ‘ਐਡਵਾਂਸਜ਼ ਇਨ ਕੈਮੀਕਲ ਸਾਇੰਸਜ਼’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਮੌਕੇ ਮੁੱਖ ਮਹਿਮਾਨ ਡਾ. ਗੀਤਾ ਹੁੰਦਲ ਪ੍ਰੋਫੈਸਰ ਅਤੇ ਮੁੱਖੀ ਕੈਮਿਸਟਰੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ 21ਵੀਂ ਸਦੀ ’ਚ ਵਿਗਿਆਨਕ ਸੋਚ ਨੂੰ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ।
ਪ੍ਰੋ: ਕਮਲਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨੈਨੋ ਮੈਟੀਰੀਅਲ ਐਜ ਕੈਟਾਲਿਸਟ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਅੱਜ ਹੱਥੀਂ ਬਣਾਈਆਂ ਪਲਾਸਟਿਕ ਵਸਤੂਆਂ ਰੋਜ਼ਾਨਾ ਜ਼ਿੰਦਗੀ ’ਚ ਵੱਡੀ ਮਾਤਰਾ ’ਚ ਵਰਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਬਿਨ੍ਹਾਂ ਅਸੀ ਅਧੂਰੇ ਹਾਂ।
ਇਸ ਮੌਕੇ ਪ੍ਰੋ: ਐਚ.ਕੇ ਮਨਚੰਦਾ ਪ੍ਰੋਫੈਸਰ ਐਨ.ਆਈ.ਟੀ ਜਲੰਧਰ ਨੇ ਗਰੀਨ ਕੈਮਿਸਟਰੀ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਗਰੀਨ ਕੈਮਿਸਟਰੀ ਨੂੰ ਅਪਨਾਉਣਾ ਚਾਹੀਦਾ ਹੈ।ਪ੍ਰੋ: ਐਸ.ਕੇ ਮਹਿਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ‘ਨੈਨੋ ਪਰਟੀਕਲਜ਼’ ਵਿਸ਼ੇ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਦਵਾਈਆਂ ਨੂੰ ਸਿੱਧੇ ਰੋਗਗ੍ਰਸਤ ਅੰਗ ਤੱਕ ਪਹੁੰਚਾਉਣ ਲਈ ਨੈਨੋ ਪਰਟੀਕਲਜ਼ ਬਹੁਤ ਲਾਭਦਾਇਕ ਹਨ।
ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।ਵਿਭਾਗ ਦੇ ਮੁੱਖੀ ਪ੍ਰਫੈਸਰ ਬਲਵਿੰਦਰ ਕੌਰ ਬਸਰਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੈਮੀਨਾਰ ਖੋਜ਼ ਦੇ ਖ਼ੇਤਰ ’ਚ ਅਹਿਮ ਭੂਮਿਕਾ ਨਿਭਾਏਗਾ।ਸੈਮੀਨਾਰ ਦੇ ਅਖ਼ੀਰ ’ਚ ਵਿਭਾਗ ਦੇ ਅਧਿਆਪਕ ਡਾ. ਰਣਧੀਰ ਸਿੰਘ, ਡਾ. ਬਲਵਿੰਦਰ ਕੌਰ ਰੰਧਾਵਾ ਅਤੇ ਡਾ. ਅਮਿਤ ਅਨੰਦ ਨੇ ਮੁੱਖ ਮਹਿਮਾਨ ਅਤੇ ਦੂਜੇ ਬੁਲਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵਿਭਾਗ ਮੁੱਖੀ ਵਲੋਂ ਪੋਸਟਰ ਅਤੇ ਕੁਇਜ਼ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …