ਮਿੱਠੀ ਮਿੱਠੀ ਪਿਆਰੀ ਪਿਆਰੀ,
ਮਾਂ ਬੋਲੀ ਪੰਜਾਬੀ ਬੜੀ ਨਿਆਰੀ,
ਇਹ ਬੋਲੀ ਮੇਰੀ ਮਾਂ ਸਿਖਾਈ,
ਵਿਰਸੇ ’ਚੋਂ ਮੇਰੇ ਹਿੱਸੇ ਆਈ,
ਲਗਾਂ ਮਾਤਰਾ ਨਾਲ ਸ਼ਿੰਗਾਰੀ,
ਮਿੱਠੀ ਮਿੱਠੀ———–
ਸਭ ਬੋਲੀਆਂ ਤੋਂ ਮਿੱਠੀ ਬੋਲੀ,
ਜਾਪੇ ਖੰਡ ਮਿਸ਼ਰੀ ਵਿੱਚ ਘੋਲੀ,
ਮੈਂ ਇਸ ਤੋਂ ਜਾਵਾਂ ਬਲਹਾਰੀ,
ਮਿੱਠੀ ਮਿੱਠੀ———-
ਬੇਸ਼ੱਕ ਵਿੱਚ ਪ੍ਰਦੇਸਾਂ ਜਾਵਾਂ,
ਮਾਂ ਬੋਲੀ ਨਾ ਕਦੇ ਭੁਲਾਵਾਂ,
ਪੰਜਾਬੀ ਨਾਲ ਸਾਡੀ ਸਰਦਾਰੀ,
ਮਿੱਠੀ ਮਿੱਠੀ———-
ਫਰੀਦ, ਬੁੱਲ੍ਹਾ ਤੇ ਨਾਨਕ ਬੋਲਣ,
ਦਿਲ ਦੀਆਂ ਗੁੱਝੀਆਂ ਘੁੰਢੀਆਂ ਖੋਲਣ,
ਇਹ ਸਭਨਾਂ ਧਰਮਾਂ ਸਤਿਕਾਰੀ,
ਮਿੱਠੀ ਮਿੱਠੀ————
ਰਾਵੀ ਦੇ ਦੋ ਪਾਸੀਂ ਬੋਲਣ,
ਪੰਜਾਬੀ ਦਿਲ ਦੇ ਦੁੱਖੜੇ ਫੋਲਣ,
ਇਸ ਦੇ ਬੜੇ ਵਿਦਵਾਨ ਲਿਖਾਰੀ,
ਮਿੱਠੀ ਮਿੱਠੀ————
ਹਿੰਦੂ ਮੁਸਲਮ ਸਿੱਖ ਈਸਾਈ,
ਸਭ ਦੀ ਸਾਂਝੀ ਸਭ ਦੀ ਮਾਈ,
ਸਭ ਨੇ ਮੁੱਖੋਂ ਇਹ ਉਚਾਰੀ,
ਮਿੱਠੀ ਮਿੱਠੀ———-
ਬੋਲ ਪੰਜਾਬੀ ਦੇ ਮਿੱਠੇ ਲੱਗਦੇ,
ਸਭ ਦੇ ਮੂੰਹੋਂ ਸੋਹਣੇ ਫੱਬਦੇ,
ਇਸ ਨੂੰ ਰੱਖੋ ਸਦਾ ਸੁਆਰੀ,
ਮਿੱਠੀ ਮਿੱਠੀ———
ਮਾਂ ਬੋਲੀ ਨੂੰ ਕਰੋ ਪਿਆਰ,
‘ਪਸਨਾਵਾਲੀਆ’ ਜੇ ਲੈਣਾ ਸਤਿਕਾਰ,
ਸਾਂਭੋ ਇਹ ਫੁੱਲਾਂ ਦੀ ਕਿਆਰੀ,
ਮਿੱਠੀ ਮਿੱਠੀ ਪਿਆਰੀ ਪਿਆਰੀ,
ਮਾਂ ਬੋਲੀ ਪੰਜਾਬੀ ਬੜੀ ਨਿਆਰੀ।
ਸੁੱਚਾ ਸਿੰਘ ਪਸਨਾਵਾਲ,
ਪਿੰਡ ਤੇ ਡਾਕਖਾਨਾ ਪਸਨਾਵਾਲ,
ਗੁਰਦਾਸਪੁਰ।
ਮੋ -99150 33740