Sunday, December 22, 2024

ਪੰਜਾਬ ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ ਅੱਜ

ਚੰਡੀਗੜ, 12 ਮਾਰਚ (ਪੰਜਾਬ ਪੋਸਟ ਬਿਊਰੋ) – ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵਲੋਂ ਆਲ ਇੰਡੀਆ ਸਿਵਲ ਸਰਵਿਸਿਜ਼ ਕ੍ਰਿਕਟ Cricketਟੂਰਨਾਮੈਂਟ 19 ਤੋਂ 24 ਮਾਰਚ 2020 ਤੱਕ ਵਿਨੈ ਮਾਰਗ ਸਪੋਰਟਸ ਕੰਪਲੈਕਸ ਚਾਣਕਿਆਪੁਰੀ ਨਵੀਂ ਦਿੱਲੀ ਅਤੇ ਰਾਮਜਸ ਸਪੋਰਟਸ ਮਾਊਟੇਨਿਅਰਿੰਗ ਇੰਸਟੀਚਿਊਟ ਵੈਸਟ ਪਟੇਲ ਨਗਰ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।
           ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਵਿਭਾਗ ਦੇ ਡਾਇਰੈਕਟਰ ਸੰਜੇ ਪੋਪਲੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਕ੍ਰਿਕਟ ਟੀਮ ਦੀ ਚੋਣ ਕਰਨ ਲਈ 13 ਮਾਰਚ 2020 ਨੂੰ ਪ੍ਰੈਕਟਿਸ ਗਰਾਊਂਡ ਪੀ.ਸੀ.ਏ ਸਟੇਡੀਅਮ ਸੈਕਟਰ 63 ਐਸ.ਏ.ਐਸ ਨਗਰ ਵਿਖੇ ਸਵੇਰੇ 10.00 ਵਜੇ ਚੋਣ ਟਰਾਇਲ ਕਰਵਾਇਆ ਜਾ ਰਿਹਾ ਹੈ।
           ਉਨਾਂ ਦੱਸਿਆ ਕਿ ਚਾਹਵਾਨ ਖਿਡਾਰੀ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ-ਆਪਣੇ ਵਿਭਾਗਾਂ ਪਾਸੋਂ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਐਨ.ਓ.ਸੀ ਪ੍ਰਾਪਤ ਕਰ ਕੇ ਟਰਾਈਲਾਂ ਵਿੱਚ ਭਾਗ ਲੈ ਸਕਦੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …