Monday, December 23, 2024

ਮੀਡੀਆ ਵਲੋਂ ਕੋਵਿਡ 19 ਵਿਰੁੱਧ ਲੜਾਈ ‘ਚ ਨਿਭਾਈ ਜਾ ਰਹੀ ਭੂਮਿਕਾ ਦੀ ਪੰਜਾਬ ਸਰਕਾਰ ਵਲੋਂ ਸ਼ਲਾਘਾ

ਕਿਹਾ ਸੇਵਾਵਾਂ ਨਿਭਾਉਣ ਸਮੇਂ ਸਿਹਤ ਸਬੰਧੀ ਸਾਵਧਾਨੀਆਂ ਤੇ ਬਣਾਈ ਰੱਖਣ ਸਮਾਜਿਕ ਦੂਰੀ

ਚੰਡੀਗੜ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਹਮੇਸ਼ਾਂ ਦੀ ਤਰਾਂ ਹੀ ਕੋਵਿਡ 19 ਮਹਾਂਮਾਰੀ ਵਿਰੁੱਧ ਜੰੰਗ ਵਿਚ ਮੀਡੀਆ ਭਾਈਚਾਰਾ ਕੋਵਿਡ 19 ਵਿਰੁੱਧ ਇਸ ਜੰਗ Punjab Govtਵਿੱਚ ਵੀ ਸਭ ਤੋਂ ਅੱਗੇ ਹੈ ਅਤੇ ਜਾਣਕਾਰੀ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਵਿੱਚ ਮੀਡੀਆ ਵਲੋਂ ਨਿਭਾਇਆ ਜਾ ਰਿਹਾ ਅਹਿਮ ਯੋਗਦਾਨ ਸਰਾਹਣਯੋਗ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਨੇ ਮੋਹਰਲੀ ਕਤਾਰ ਵਾਲੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵੀਰਵਾਰ ਨੂੰ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੇ ਵੱਡੇ ਹਿੱਤਾਂ ਲਈ ਸਿਹਤ ਅਧਿਕਾਰੀਆਂ ਵੱਲੋਂ ਸਮੇਂ ਸਮੇਂ ‘ਤੇ ਜਾਰੀ ਕੀਤੇ ਗਏ ਸਾਰੇ ਸਿਹਤ ਪ੍ਰੋਟੋਕਾਲਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
              ਕੋਵਿਡ 19 ਲਈ ਸਥਾਪਿਤ ਕੀਤੇ ਸਟੇਟ ਕੰਟਰੋਲ ਰੂਮ ਦੇ ਬੁਲਾਰੇ ਨੇ ਦੱਸਿਆ ਕਿ ਪੱਤਰਕਾਰਤਾ ਦੇ ਫਰਜ਼ਾਂ, ਖ਼ਾਸਕਰ ਅਜਿਹੇ ਸੰਕਟਕਾਲੀ ਤੇ ਬੇਮਿਸਾਲ ਸਮਿਆਂ ਵਿੱਚ ਆਪਣੀ ਜਾਨ ਦਾਅ ‘ਤੇ ਲਗਾ ਕੇ ਫੀਲਡ ਵਿੱਚ ਖ਼ਬਰਾਂ ਦੀ ਕਰਵਰੇਜ਼ ਕਰਨਾ ਇੱਕ ਵੱਡੀ ਚੁਣੌਤੀ ਹੈ।ਇਸ ਲਈ ਇੰਟਰਵਿਊ ਕਰਨ ਸਮੇਂ ਸਮਾਜਕ ਦੂਰੀ ਦੇ ਨਿਯਮਾਂ ਅਤੇ ਮਾਸਕ ਪਹਿਨਣਾ, ਦੂਰ ਤੋਂ ਰਿਕਾਰਡਿੰਗ ਕਰਨਾ ਆਦਿ ਵਰਗੀਆਂ ਹੋਰ ਸਿਹਤ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸੰਕਰਮਣ ਤੋਂ ਬਚਣ ਲਈ ਖੰਘਣ ਜਾਂ ਛਿੱਕ ਆਉਣ ਵੇਲੇ ਨਿਯਮਤ ਹੱਥ ਧੋਣ ਅਤੇ ਚਿਹਰੇ ਨੂੰ ਢੱਕਣ ਤੋਂ ਇਲਾਵਾ ਚੰਗੀ ਤਰਾਂ ਪਕਾਏ ਗਏ ਘਰ ਦੇ ਭੋਜਨ ਖਾਣ ਨੂੰ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।ਦਿਨ ਵਿਚ ਦੋ ਵਾਰ ਆਪਣੀ ਕੰਮ ਵਾਲੀ ਥਾਂ ਦੇ ਉਪਕਰਣਾਂ ਜਿਵੇਂ ਲੈਪਟਾਪਸ, ਡੈਸਕਟਾਪਸ, ਮਸ਼ੀਨਾਂ ਆਦਿ ਨੂੰ ਸਾਫ ਅਤੇ ਰੋਗਾਣੂ-ਮੁਕਤ ਕਰਨਾ ਬਹੁਤ ਲੋੜੀਂਦਾ ਹੈ ਅਤੇ ਇਸ ਨੂੰ ਬਹੁਤ ਮਹੱਤਵਪੂਰਣ ਤੌਰ ‘ਤੇ ਯਕੀਨੀ ਬਣਾਉਣਾ ਚਾਹੀਦਾ ਹੈ।
              ਪੱਤਰਕਾਰ ਭਾਈਚਾਰੇ ਦੀ ਪੂਰਨ ਭਲਾਈ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੁਲਾਰੇ ਨੇ ਕਿਹਾ ਕਿ ਇਨਾਂ ਮੁਸ਼ਕਲ ਸਮਿਆਂ ਵਿੱਚ ਮੀਡੀਆ ਵੱਲੋਂ ਨਿਭਾਈ ਵੱਡੀ ਭੂਮਿਕਾ ਨੇ ਹੋਰਨਾਂ ਲਈ ਵੀ ਨਵੇਂ ਮਾਪਦੰਡ ਕਾਇਮ ਕੀਤੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …