ਲੌਂਗੋਵਾਲ, 1 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਵਿੱਚ ਲਗਾਏ ਗਏ ਕਰਫ਼ਿਊ ਕਾਰਨ ਸੰਗਰੂਰ `ਚ
ਫਸੇ ਜੰਮੂ ਕਸ਼ਮੀਰ ਦੇ 120 ਵਿਅਕਤੀਆਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਘਰਾਂ ਨੂੰ ਰਵਾਨਾ ਕੀਤਾ ਗਿਆ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲੇ ਦੀਆਂ 6 ਸਬ ਡਵੀਜ਼ਨਾਂ ਸੰਗਰੂਰ, ਸੁਨਾਮ, ਖਨੌਰੀ, ਅਹਿਮਦਗੜ, ਮਲੇਰਕੋਟਲਾ ਅਤੇ ਧੂਰੀ `ਚੋਂ 3 ਵਿਸ਼ੇਸ਼ ਬੱਸਾਂ ਰਾਹੀਂ ਇਨਾਂ ਵਿਅਕਤੀਆਂ ਨੂੰ ਮੁੜ ਆਪਣੇ ਘਰਾਂ ਨੂੰ ਰਵਾਨਾ ਕੀਤਾ ਗਿਆ।
ਡੀ.ਸੀ ਥੋਰੀ ਨੇ ਕਿਹਾ ਕਿ ਇਹ ਸਾਰੇ ਵਿਅਕਤੀ ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਹਨ ਅਤੇ ਇਨਾਂ ਵਿਚ ਮਜ਼ਦੂਰ, ਵਿਦਿਆਰਥੀ ਤੇ ਕਈ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਪੰਜਾਬ ਆਏ ਸਨ।ਪਰ ਕਰਫ਼ਿਊ ਲੱਗ ਜਾਣ ਕਾਰਨ ਇਥੇ ਫ਼ਸ ਗਏ ਸਨ।