Monday, December 23, 2024

ਸਰਬੱਤ ਦਾ ਭਲਾ ਟਰੱਸਟ ਨੇ ਐਸ.ਐਸ.ਪੀ ਤੇ ਸਿਵਲ ਸਰਜਨ ਨੂੰ ਭੇੱਟ ਕੀਤੀ ਲੋੜੀਂਦੀ ਸਮੱਗਰੀ

ਡਾ. ਓਬਰਾਏ ਵਲੋ ਕੀਤੇ ਜਾ ਰਹੇ ਕਾਰਜ਼ ਪੁਰਉਪਕਾਰੀ – ਸਵਰਨਦੀਪ ਸਿੰਘ

ਗੁਰਦਾਸਪੁਰ, 27 ਮਈ (ਪੰਜਾਬ ਪੋਸਟ ਬਿਊਰੋ) – ਸੰਸਾਰ ਪ੍ਰਸਿੱਧ ਸਮਾਜ ਸੇਵੀ ਸਿੱਖ ਸਖ਼ਸੀਅਤ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖੀ ਅਤੇ ਡਾ. ਐਸ.ਪੀ ਸਿੰਘ ਓਬਰਾਏ ਵਲੋ ਕੋਰੋਨਾ ਸੰਕਟ ਦੌਰਾਨ ਪੰਜਾਬ ਵਿੱਚ ਚਲਾਏ ਜਾ ਰਹੇ ਰਾਹਤ ਕਾਰਜ਼ਾਂ ਤਹਿਤ ਸਮੁੱਚੀ ਮਨੁੱਖਤਾ ਲਈ ਪੁਲਿਸ ਲੋੜੀਂਦਾ ਸਾਜ਼ੋ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
             ਇਸੇ ਲੜੀ ਤਹਿਤ ਟਰੱਸਟ ਦੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਹਰਮਿੰਦਰ ਸਿੰਘ ਬੱਬੂ ਵਲੋਂ ਜਿਲਾ ਗੁਰਦਾਸਪੁਰ ਦੇ ਐਸ.ਐਸ.ਪੀ ਸਵਰਨਦੀਪ ਸਿੰਘ ਅਤੇ ਜ਼ਿਲਾ ਕਰੌਨਾ ਨੋਡਲ ਅਫ਼ਸਰ ਡਾ. ਅੰਕੁਰ ਕੌਸ਼ਲ ਨੂੰ ਇੰਨਫਰਾਰੈਡ ਥਰਮਾਮੀਟਰ, ਸੈਨੀਟਾਈਜ਼ਰ ਅਤੇ ਮੈਡੀਕਲ ਸਪਰੇਅ ਸਮੇਤ ਹੋਰ ਲੋੜੀਦੀ ਸਮਗਰੀ ਭੇਟ ਕੀਤੀ ਗਈ।
              ਐਸ.ਐਸ.ਪੀ ਸਵਰਨਦੀਪ ਸਿੰਘ ਤੇ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਇਸ ਸਮੇਂ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੇ ਸੰਸਾਰ ’ਚ ਜਾਤ-ਪਾਤ, ਧਰਮਾਂ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਰਹੱਦਾਂ ਤੋ ਉਪਰ ਉਠ ਕੇ ਡਾ. ਓਬਰਾਏ ਵਲੋਂ ਇਨਸਾਨੀਅਤ ਦੇ ਭਲੇ ਲਈ ਬਹੁਤ ਹੀ ਨੇਕ ਅਤੇ ਪਰਉਪਕਾਰੀ ਕਾਰਜ਼ ਕੀਤੇ ਜਾ ਰਹੇ ਹਨ, ਜਦਕਿ ਹੁਣ ਕਰੋਨਾ ਮਹਾਂਮਾਰੀ ਦੇ ਸਮੇਂ ਡਾ. ਓਬਰਾਏ ਵਲੋ ਆਪਣੀ ਨੇਕ ਕਮਾਈ ਦਾ ਇੱਕ ਵੱਡਾ ਹਿੱਸਾ ਮਨੁੱਖਤਾ ਨੂੰ ਬਚਾਉਣ ‘ਤੇ ਖਰਚ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਡਾਕਟਰੀ ਅਮਲੇ ਨੂੰ ਮੈਡੀਕਲ ਸਹੂਲਤਾਂ ਦੇਣ ਤੋਂ ਇਲਾਵਾ ਸੂਬੇ ਦੇ ਹਰ ਜਰੂਰਤਮੰਦ ਵਰਗ ਨੂੰ ਰਾਸ਼ਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
                   ਇਸੇ ਦੌਰਾਨ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ ਡਾ. ਓਬਰਾਏ ਵਲੋਂ ਪਹਿਲੇ ਪੜਾਅ ‘ਚ 20 ਕਰੋੜ ਰੁਪਏ ਦਾ ਵਿਸ਼ੇਸ਼ ਬਜ਼ਟ ਕਰੌਨਾ ਮਹਾਂਮਾਰੀ ਦੇ ਰਾਹਤ ਕਾਰਜ਼ਾਂ ਵਾਸਤੇ ਰਾਖਵਾਂ ਰਖਿਆ ਗਿਆ ਹੈ। ਇਸ ਤਹਿਤ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਗੰਗਾਨਗਰ ਅਤੇ ਮੱਧ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ ‘ਚ ਸੁੱਕਾ ਰਾਸ਼ਨ ਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …