Friday, July 4, 2025
Breaking News

ਡਿਫਰੈਂਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਰੋਹ ”ਸਾਰੰਗ-2014” ਆਯੋਜਿਨ

PPN14101404

ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ ਕੈਂਥ )-ਬਾਦਲ ਰੋਡ ਘੁੱਦਾ ਵਿੱਚ ਸਥਿਤ ਡਿਫਰੈਂਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਰੋਹ ”ਸਾਰੰਗ-2014” ਦਾ ਆਯੋਜਿਨ ਸਕੂਲ ਦੇ ਵਿਹੜੇ ਵਿੱਚ ਕੀਤਾ ਗਿਆ। ਪ੍ਰੋਗਰਾਮ ਦਾ ਸ਼ੁੱਭ ਆਰੰਭ ਵਿਸ਼ੇਸ਼ ਮਹਿਮਾਨ ਹਰਦੀਪ ਸਿੰਘ ਢਿੱਲੋਂ (ਡਿੰਪੀ) ਐਮ.ਡੀ. ਨਿਊ ਦੀਪ ਬੱਸ ਸਰਵਿਸ (ਗਿੱਦੜਬਾਹ) ਹਲਕਾ ਇੰਚਾਰਜ ਨੇ ਸਮਾਂ ਰੋਸ਼ਨ ਕਰਕੇ ਕੀਤਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸੁਰਜੀਤ ਕੁਮਾਰ ਜਯਾਨੀ (ਸਿਹਤ ਤੇ ਪਰਿਵਾਰ ਕਲਿਆਣ ਮੰਤਰੀ, ਪੰਜਾਬ) ਨੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਵਿਸ਼ੇਸ਼ ਮਹਿਮਾਨ ਬਤੌਰ ਰੁਪਿੰਦਰ ਸਿੰਘ (ਐਮ.ਡੀ.-ਈ ਸਕੂਲ) ਸਤੀਸ਼ ਅਰੋੜਾ,ਅਮਰਦੀਪ ਸਿੰਘ ਬਾਹਿਆ, ਗਜ਼ੇਦਰ ਬੋਬੀ ਆਦਿ ਹਾਜ਼ਰ ਹੋਏ। ਪ੍ਰੋਗਰਾਮ ਦਾ ਸ਼ੁੱਭ ਆਰੰਭਤਾ ”ਜਪੁਜੀ ਪਾਠ” ਨਾਲ ਹੋਇਆ । ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਦੀ ਵੀ ਕੀਤੀ। ਸਾਰਾ ਪ੍ਰੋਗਰਾਮ ”ਸੇਵ ਗਰਲ ਚਾਇਲਡ’ ਨੂੰ ਸਮਰਪਿਤ ਕੀਤਾ ਗਿਆ ਸੀ, ਜਿਸਦੇ ਦੌਰਾਨ 8ਵੀ, 9ਵੀ, +1 ਦੀਆਂ 60 ਵਿਦਿਆਰਥਣਾਂ ਨੇ ਇੱਕ ਸਕਿੱਟ ਪੇਸ਼ ਕੀਤਾ, ਜਿਸ ਵਿੱਚ ਉਨਾਂ ਨੇ ਔਰਤਾਂ ਦੇ ਅਲੱਗ-2 ਭੂਮਿਕਾਵਾਂ, ਸ਼ਕਤੀ ਤੇ ਸਮਸਾਨ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ। ਲੜਕਿਆਂ ਨੇ ਭੰਗੜਾ ਪੇਸ਼ ਕਰ ਕੇ ਖੂਬ ਵਹਾਵਾਹੀ ਲੁੱਟੀ। ਪ੍ਰਿੰਸੀਪਲ ਸਿੰਘ ਦੀਪਤੀ ਸ਼ਰਮਾ ਨੇ ਸਲਾਨਾ ਰਿਪੋਰਟ ਪੜੀ ਅਤੇ ਭਵਿੱਖ ਦੀਆਂ ਯੋਜਨਾਵਾਂ ਤੇ ਪ੍ਰਕਾਸ਼ ਪਾਇਆ । ਸਟੇਜ਼ ਦਾ ਸੰਚਾਲਨ ਮੈਡਮ ਨਤਾਸਾ ਦੇ ਨਿਰਦੇਸ਼ ਵਿੱਚ ਰਮਨਦੀਪ ਅਤੇ ਅਰਸਦੀਪ ਨੇ ਕੀਤਾ। ਸਕੂਲ ਦੇ ਚੇਅਰਮੈਨ ਐਮ.ਕੇ. ਮੰਨਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਚੀਫ ਪੈਟਰਨ ਵੀਨੂੰ ਗੋਇਲ ਅਤੇ ਚੀਫ ਐਡਵਾਇਜਰ ਗਗਨ ਗੋਇਲ ਨੇ ਸਭ ਦਾ ਧੰਨਵਾਦ ਕੀਤਾ। ਅੰਤ ਵਿੱਚ ਸਮੂਹ ਸਟਾਫ ਦੁਆਰਾ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ। ਐਮ.ਕੇ. ਮੰਨਾ ਦੁਆਰਾ ਪ੍ਰਿੰਸੀਪਲ ਅਤੇ ਸਾਰੇ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply