
ਬਟਾਲਾ, 14 ਅਕਤੂਬਰ (ਨਰਿੰਦਰ ਬਰਨਾਲ) – ਆਈ.ਐਨ.ਸੀ. ਦਿੱਲੀ ਤੇ ਪੀ.ਐਨ.ਆਰ.ਸੀ. ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਦੇਵ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਏ.ਐਨ.ਐਮ. ਤੇ ਜੀ.ਐਨ.ਐਮ. ‘ਚ ਘੱਟ ਫੀਸਾਂ ‘ਤੇ ਦਾਖਲਾ ਲੈਣ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਐਮ.ਡੀ. ਹਰਸਿਮਰਤ ਸਿੰਘ ਸੰਧੂ ਨੇ ਕਿਹਾ ਕਿ ਬੱਚਿਆਂ ਨੂੰ 50 ਫ਼ੀਸਦੀ ਸਕਾਲਰਸ਼ਿਪ ਦੇ ਕੇ ਦਾਖਲਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜੀ.ਐਨ.ਐਮ. ਦੇ ਕੋਰਸ ਲਈ ਇਕ ਸਾਲ ਦੀ ਸਰਕਾਰੀ ਫੀਸ 40 ਹਜ਼ਾਰ ਰੁਪਏ ਹੈ, ਜੋ ਕਿ 50 ਫ਼ੀਸਦੀ ਛੋਟ ਦੇ ਕੇ ਕੇਵਲ 20 ਹਜ਼ਾਰ ਰੁਪਏ ਲਈ ਜਾਵੇਗੀ | ਏ.ਐਨ.ਐਮ. ਦੇ ਕੋਰਸ ਦੀ ਸਰਕਾਰੀ ਫੀਸ 28 ਹਜ਼ਾਰ ਰੁਪਏ ਹੈ, ਜਦ ਕਿ ਇਹ ਫੀਸ 20 ਹਜ਼ਾਰ ਰੁਪਏ ਸਾਲਾਨਾ ਲਈ ਜਾਵੇਗੀ | ਇਸ ਮੌਕੇ ਕਾਲਜ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੀ ਸੰਸਥਾ ਦੇ ਉਪਰਾਲੇ ਕਾਰਨ ਅਨੇਕਾਂ ਬੱਚਿਆਂ ਨੂੰ ਲਾਭ ਮਿਲ ਰਿਹਾ ਹੈ |
Punjab Post Daily Online Newspaper & Print Media