ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਅੰਤਰਰਾਸ਼ਟਰੀ ਯੋਗ ਦਿਵਸ ਧੂਰੀ ਦੇ ਰਾਮ ਬਾਗ ਵਿਖੇ ਮਾਨਵ ਕਲਿਆਣ ਯੋਗ ਸੰਸਥਾਨ ਰਜਿ. ਵਲੋਂ ਯੋਗਾ ਦਿਵਸ ਮਨਾਇਆ ਗਿਆ।ਯੋਗ ਅਚਾਰੀਆ ਰੂਪ ਚੰਦ ਨੇ ਸ਼ੋਸ਼ਲ ਡਿਸਟਸਿੰਗ ਨੂੰ ਧਿਆਨ ਚ ਰੱਖਦੇ ਹੋਏ ਕਰੋਨਾ ਮਹਾਮਾਰੀ ਤੋਂ ਬਚਣ ਲਈ ਪ੍ਰਾਨਾਯਾਮ ਕਰਵਾਏ ਅਤੇ ਦੱਸਿਆ ਕਿ ਯੋਗ ਕਰਨ ਨਾਲ ਸਾਡੇ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਸਾਡਾ ਸਰੀਰ ਨਿਰੋਗ ਰਹਿੰਦਾ ਹੈ।ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਰਿਸ਼ੀ ਮੁਨੀ ਯੋਗ ਸ਼ਕਤੀ ਨਾਲ ਹੀ ਆਪਣੀਆਂ ਸ਼ਰੀਰ ਦੀਆਂ ਨਾੜੀਆਂ ਨੂੰ ਆਪਣੇ ਵਸ਼ ‘ਚ ਕਰਦੇ ਸੀ ਅਤੇ ਜੰਗਲ ਵਿੱਚ ਰਹਿ ਕੇ ਯੋਗ ਸਾਧਨਾ ਕਰਦੇ ਸੀ।ਸਾਨੂੰ ਹਰ ਰੋਜ਼ ਸਵੇਰੇ ਜਲਦੀ ਉਠ ਕੇ ਯੋਗਾ ਪ੍ਰਾਨਯਾਮ ਕਰਕੇ ਆਪਣੇ ਸ਼ਰੀਰ ਨੂੰ ਨਿਰੋਗ ਰੱਖਣਾ ਚਾਹੀਦਾ ਹੈ।ਇਸ ਮੌਕੇ ਰਾਮ ਕ੍ਰਿਸ਼ਨ, ਸੁਨੀਲ ਕੁਮਾਰ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …