ਵੱਡੀ ਜਿੰਮੇਵਾਰੀ ਦਾ ਮੁੱਖ ਕਾਰਨ ਮੀਨਾ ਗਰਗ ਦੀ ਸੰਘ ਪ੍ਰਤੀ ਲਗਨ ਤੇ ਇਮਾਨਦਾਰੀ – ਮਨੋਜ ਤੋਮਰ
ਚੰਡੀਗੜ੍ਹ, 2 ਜੂਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਨਮੋ ਸੰਘ ਦੀ ਕੌਮੀ ਕਾਰਜਕਾਰਨੀ ਦੀ ਹੋਈ ਮੀਟਿੰਗ ਦੌਰਾਨ ਮੀਨਾ ਗਰਗ ਨੂੰ ਪੰਜਾਬ ਇੰਚਾਰਜ਼ ਦੇ ਨਾਲ-ਨਾਲ ਕੌਮੀ ਅਨੁਸ਼ਾਸਨ ਸਮਿਤੀ ਦਾ ਮੈਂਬਰ ਨਿਯੁੱਕਤ ਕੀਤਾ ਗਿਆ।ਇਸ ਨਿਯੁੱਕਤੀ ਸਮੇਂ ਸੰਗਠਨ ਦੇ ਸੰਸਥਾਪਕ ਅਤੇ ਕੌਮੀ ਪ੍ਰਧਾਨ ਮਨੋਜ ਤੋਮਰ ਨੇ ਸੂਬਾਈ ਕਾਰਜਕਾਰਣੀ ਤੇ ਕੌਮੀ ਕਾਰਜਕਾਰਣੀ ਸਮਿਤੀ ਨੂੰ ਮੀਨਾ ਗਰਗ ਦੇ ਅਹੁੱਦਾ ਸੰਭਾਲਣ ਮੌਕੇ ਉਹਨਾਂ ਦਾ ਭਰਵਾਂ ਸਵਾਗਤ ਕਰਨ ਲਈ ਕਿਹਾ ਹੈ।ਉਹਨਾਂ ਕਿਹਾ ਕਿ ਸੰਘ ਦੀ ਐਨੀ ਵੱਡੀ ਜਿੰਮੇਵਾਰੀ ਦੇਣ ਦਾ ਮੁੱਖ ਕਾਰਨ ਮੀਨਾ ਗਰਗ ਦੀ ਸੰਘ ਪ੍ਰਤੀ ਲਗਨ ਅਤੇ ਇਮਾਨਦਾਰੀ ਹੈ।