ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।ਪਹਿਲਾਂ ਸਵੇਰੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਬੱਚਿਆਂ ਵਲੋ ਕੀਰਤਨ ਦੀ ਹਾਜਰੀ ਵੀ ਭਰੀ ਗਈ।ਇਸ ਉਪਰੰਤ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਰਤਨ ਕਰਨ ਵਾਲੇ ਬੱਚਿਆਂ ਦੀ ਵਡਿਆਈ ਕੀਤੀ।ਉਨਾਂ ਨੇ ਪ੍ਰਿੰਸੀਪਲ ਜਗਜੀਤ ਕੌਰ ਨੂੰ ਵਧਾਈ ਦਿਤੀ ਕਿ ਉਹ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਧਾਰਮਿਕ ਸਿਖਿਆ ਵੀ ਦੇ ਰਹੇ ਹਨ ਜਿਵੇਂ ਕਿ ਚੌਰ ਸਾਹਿਬ ਕਰਨਾ, ਸੈਂਚੀ ਸਾਹਿਬ ਤੇ ਬੈਠਣਾ ਆਦਿ।ਪਲੇਅ-ਪੇੈਨ ਤੋਂ ਸਤਵੀਂ ਜਮਾਤ ਦੇ ਬੱਚਿਆਂ ਦਾ ਧਾਰਮਿਕ ਮੁਕਾਬਲਾ ਕਰਵਾਇਆ ਗਿਆ।ਬਚਿੱਆਂ ਕੋਲੋਂ ਗੁਰਬਾਣੀ ਸੁਣੀ ਅਤੇ ਬੱਚਿਆਂ ਨੂੰ ਇਨਾਮ ਵੰਡੇ।ਗੁਰੁ ਰਾਮਦਾਸ ਗੁਰਪੁਰਬ ਕਮੇਟੀ ਵਲੋਂ ਕਰਵਾਏ ਗਏ ਕਵਿਤਾ, ਭਾਸ਼ਨ ਅਤੇ ਕੀਰਤਨ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦਿਤੇ ਗਏ।ਗੁਰੁ ਨਾਨਕ ਗੁਰਪੁਰਬ ਕਮੇਟੀ ਵਲੋਂ ਕਰਵਾਏ ਗਏ ਭਾਸ਼ਨ ਮੁਕਾਬਲੇ ਵਿੱਚ ਤੀਸਰੇ ਨੰਬਰ ਤੇ ਆਉਣ ਵਾਲੇ ਬੱਚੇ ਕਿਰਨਪ੍ਰੀਤ ਕੌਰ ਅਤੇ ਰਸਲੀਨ ਕੌਰ ਨੂੰ ਸਰਟੀਫਿਕੇਟ ਦਿੱਤੇ ਗਏ।ਸਰਕਾਰ ਵਲੋਂ ਸਿੱਖ ਮਨਿਉਰਟੀ ਸਕਾਲਰਸ਼ਿਪ ਸਕੀਮ ਅਧੀਨ ਆਏ ਚੈਕ ਸੱਤਵੀਂ ਜਮਾਤ ਦੇ ਬੱਚਿਆਂ ਵਿੱਚ ਵੰਡੇ ਗਏ ।
ਭਾਈ ਸਾਹਿਬ ਜੀ ਨੇ ਸਾਰੇ ਬੱਚਿਆ ਨੂੰ ਪ੍ਰਿੰਸੀਪਲ ਜਗਜੀਤ ਕੌਰ, ਸੱਮੁਚੇ ਸਟਾਫ ਅਤੇ ਸਾਰੀ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ।ਇਸ ਮੌਕੇ ਬੀਬੀ ਜਤਿੰਦਰ ਕੌਰ, ਟਰੱਸਟੀ ਮੈਂਬਰ ਸ. ਟਹਿਲਇੰਦਰ ਸਿੰਘ, ਸ.ਰਵਿੰਦਰ ਸਿੰਘ, ਰਜਿੰਦਰ ਸਿੰਘ ਜੀ (ਰਾਣਾ ਵੀਰ ਜੀ), ਰਣਜੀਤ ਸਿੰਘ (ਗੋਲਡੀ), ਭਾਈ ਹਰਦੇਵ ਸਿੰਘ ਦੀਵਾਨਾ, ਬੀਬੀ ਪਰਮਜੀਤ ਕੌਰ, ਸ. ਅਮਰਜੀਤ ਸਿੰਘ, ਸ. ਰਮਿੰਦਰ ਸਿੰਘ, ਸ. ਕੀਰਤਪਾਲ ਸਿੰਘ, ਸ. ਪ੍ਰੀਤਮ ਸਿੰਘ, ਸ. ਪ੍ਰਿਤਪਾਲ ਸਿੰਘ, ਸ. ਦੀਪਇੰਦਰ ਸਿੰਘ, ਸ. ਦਵਿੰਦਰ ਸਿੰਘ, ਪਿ੍ਰੰਸੀਪਲ ਬਰਾਂਚ-2 ਪਰਵੀਨ ਕੌਰ ਢਿਲੋਂ ਹਾਜ਼ਿਰ ਸਨ।ਸਕੂਲ ਦੇ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …