ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਰਵੀ ਭਗਤ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਮਿਤੀ 1 ਜਨਵਰੀ 2015 ਦੀ ਯੋਗਤਾ ਮਿਤੀ ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਰਾਜਨੀਤਿਰ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ, ਚੋਣ ਤਹਿਸੀਲੀਦਾਰ ਅੰਮ੍ਰਿਤਸਰ ਸ੍ਰੀ ਰਾਕੇਸ ਥਾਪਰ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ 1-1-2015 ਦੀ ਯੋਗਤਾ ਮਿਤੀ ਦੇ ਆਧਾਰ ‘ਤੇ ਵੋਟਰ ਸੂਚੀ ਦੀ ਮੁੱਢਲੀ ਪ੍ਰਾਕਾਸ਼ਨਾਂ ਮਿਤੀ 15-10-14 ਨੂੰ ਸਮੂਹ ਚੋਣਕਾਰ ਰਜਿਸ਼ਟਰੇਸਨ ਅਫ਼ਸਰਾਂ ਵਲੋਂ ਨਿਰਧਾਰਿਤ ਸਥਾਨਾਂ ਤੇ ਕਰਵਾਈ ਜਾਣੀ ਹੈ। ਇਹ ਵੋਟਰ ਸੂਚੀਆਂ ਆਮ ਜਨਤਾ ਦੇ ਵੇਖਣ ਲਈ ਸਮੂਹ ਬੀ.ਐਲ.ਓਜ਼ ਦਫਤਰ ਚੋਣਕਾਰ ਰਜ਼ਿਸ਼ਟਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜ਼ਿਸ਼ਟਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਮਿਤੀ 15-10-14 ਤੋਂ 10-11-14 ਤਕ ਉਪਲੱਬਧ ਹੋਣਗੀਆਂ। ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ/ਇਤਰਾਜ਼ ਮਿਤੀ 15-10-14 ਤੋਂ 10-11-2014 ਤਕ ਪ੍ਰਾਪਤ ਕੀਤੇ ਜਾਣੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਅੰਦਰ ਪੈਂਦੇ 11 ਵਿਧਾਨ ਸਭਾ ਹਲਕਿਆਂ ਚਿ 1920 ਪੋਲਿੰਗ ਸਟੇਸ਼ਨ ਅਤੇ ਹਰੇਕ ਪੋਲਿੰਗ ਸਟੇਸ਼ਨ ‘ਤੇ ਇਰ ਬੀ.ਐਲ.ਓ ਨਿਯੁਕਤ ਕੀਤਾ ਗਿਆ ਹੈ। ਬਰੇਕ ਵਿਧਾਨ ਸਭਾ ਚੋਮ ਹਲਕੇ ਦੇ ਬੀ.ਐਲ. ਦੀ ਸੂਚੀ ਸਬੰਧਿਤ ਚੋਣਕਾਰ ਰਜਿਸ਼ਟਰੇਸ਼ਨ ਅਫ਼ਸਰ ਦੇ ਦਫਤਰ ਪਾਸੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸੂਚੀ ਸੀ.ਈ.ਓ ਪੰਜਾਬ ਦੀ ਵੈਬਸਾਈਟ www.ceopunjab.nic.in ਤੇ ਵੀ ਉਪਲੱਬਧ ਹੈ। ਉਨਾਂ ਅੱਗੇ ਦੱਸਿਆ ਕਿ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਬਰੇਕ ਵਿਧਾਨ ਸਭਾ ਚੋਮ ਹਲਕੇ ਵਿਚ ਪੈਂਦੇ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਏ ਨਿਯੁਕਤ ਕਰ ਸਕਦੀ ਹੈ।
ਉਨਾਂ ਕਿਹਾ ਕਿ ਅੱਜ ਮੁੱਢਲੀ ਪ੍ਰਕਾਸ਼ਤ ਡਰਾਫਟ ਵੋਟਰ ਸੂਚੀ ਸਾਲ 2015 ਦੀ ਇਕ ਹਾਰਡ ਕਾਪੀ ਅਤੇ ਬਿਨਾਂ ਫੋਟੋ ਵਾਲੀ ਸੀ.ਡੀ ਦੀ ਇਕ-ਇਕ ਕਾਪੀ ਸਮੂਹ ਮਾਨਤਾ ਪ੍ਰਾਪਤ ਨੈਸਨਲ ਅਤੇ ਸਟੇਟ ਪਾਰਟੀਆਂ ਨੂੰ ਮੁਹੱਈੱਾ ਕਰਵਾਈ ਗਈ ਹੈ। ਉਨਾਂ ਅੱਗੇ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਦੀ ਮਿਤੀ 15 ਅਕਤੂਬਰ 2014, ਦਾਅਵੇ/ਇਤਰਾਜ਼ ਦਾਖਲ ਕਰਨ ਦਾ ਸਮਾਂ 15 ਅਕਤੂਬਰ ਤੋਂ 10 ਨਵੰਬਰ 2014, ਫੋਟੋ ਵੋਟਰ ਸੂਚੀਆਂ ਦੇ ਸਬੰਧਿਤ ਭਾਗ/ਸੈਕਸ਼ਨ ਨੂੰ ਲੋਕਲ ਬਾਡੀਜ਼/ਗ੍ਰਾਮ ਸਭਾ ਵਿਚ ਪੜ੍ਹਣਾ ਅਤੇ ਆਰ ਡਬਲਯੂ.ਏ ਨਾਲ ਮੀਟਿੰਗ ਤੇ ਨਾਵਾਂ ਦੀ ਪੜਤਾਲ ਦਾ ਸਮਾਂ 17 ਅਕਤੂਬਰ ਅਤੇ 30 ਅਕਤੂਬਰ 2014, ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਦਾਅਵੇ/ਇਤਰਾਜ ਪ੍ਰਾਪਤ ਕਰਨ ਲਈ ਸਪੈਸ਼ਲ ਕੰਮਪੈਨ ਦੀਆਂ ਮਿਤੀਆਂ 19 ਅਕਤੂਬਰ ਅਤੇ 2 ਨਵੰਬਰ 2014, ਦਾਅਵੇ ਤੇ ਇਤਰਾਜਾਂ ਦੇ ਨਿਪਟਾਰੇ ਦਾ ਸਮਾਂ 20 ਨਵੰਬਰ 2014 ਤਕ, ਡਾਟਾਬੇਸ ਅਪਡੇਟ ਕਰਨਾ, ਫੋਟੋਗ੍ਰਾਫ ਮਰਜ ਕਰਨਾ, ਕੰਟਰੋਲ ਟੇਬਲ ਅਪਡੇਟ ਕਰਨਾ ਅਤੇ ਅਨੁਪੂਰਕ ਸੂਚੀ ਦੀ ਤਿਆਰੀ ਅਤੇ ਛਪਾਈ ਦਾ ਸਮਾਂ 20 ਦਸੰਬਰ 2014 ਤਕ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 5 ਜਨਵਰੀ 2015 ਨੂੰ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਦਾਅਵੇ/ਇਤਰਾਜ਼ ਆਦਿ ਦਾਖਲ ਕਰਨ ਲਈ ਫਾਰਮ ਦਫ਼ਤਰ ਚੋਣਕਾਰ ਰਜ਼ਿਸਟਰੇਸ਼ਨ ਅਫਸਰਾਂ , ਸਹਾਇਕ ਚੋਣਕਾਰ ਰਜ਼ਿਸ਼ਟਰੇਸ਼ਨ ਅਫਸਰਾਂ ਅਤੇ ਬੂਥ ਲੈਵਲ ਅਫਸਰਾਂ ਕੋਲੋ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਵੋਟਰ ਸੂਚੀ ਵਿਚ ਆਪਣਾ ਨਾਮ ਸ਼ਾਮਿਲ ਕਰਵਾਉਣ ਲਈ ਫਾਰਮ ਨੰਬਰ 6, ਵੋਟਰ ਸੂਚੀ ਵਿਚ ਦਰਜ ਇੰਦਰਾਜਾਂ ਤੇ ਇਤਰਾਜ ਸਬੰਧੀ ਫਾਰਮ ਨੰਬਰ 7, ਵੋਟਰ ਸੂਚੀ ਵਿਚ ਦਰਜ ਵੇਰਵਿਆਂ ਦੀ ਦਰੁੱਸਤੀ ਲਈ ਫਾਰਮ ਨੰਬਰ 8 ਅਤੇ ਇਕ ਹੀ ਚੋਣ ਹਲਕੇ ਵਿਚ ਇਕ ਪੋਲਿੰਗ ਸਟੇਸ਼ਨ ਤੋਂ ਦੂਜੇ ਪੋਲਿੰਗ ਸਟੇਸ਼ਨਾਂ ਵਿਚ ਇੰਦਰਾਜ ਦੀ ਤਬਦੀਲੀ ਲਈ ਫਾਰਮ ਨੰਬਰ 8ਓ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਅੰਦਰ ਪੈਂਦੇ 11 ਵਿਧਾਨ ਸਭਾ ਹਲਕਿਆਂ ਚਿ 1920 ਪੋਲਿੰਗ ਸਟੇਸ਼ਨ ਅਤੇ ਹਰੇਕ ਪੋਲਿੰਗ ਸਟੇਸ਼ਨ ‘ਤੇ ਇਰ ਬੀ.ਐਲ.ਓ ਨਿਯੁਕਤ ਕੀਤਾ ਗਿਆ ਹੈ। ਬਰੇਕ ਵਿਧਾਨ ਸਭਾ ਚੋਮ ਹਲਕੇ ਦੇ ਬੀ.ਐਲ.ੋ ਦੀ ਸੂਚੀ ਸਬੰਧਿਤ ਚੋਣਕਾਰ ਰਜਿਸ਼ਟਰੇਸ਼ਨ ਅਫ਼ਸਰ ਦੇ ਦਫਤਰ ਪਾਸੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸੂਚੀ ਸੀ.ਈ.ਓ ਪੰਜਾਬ ਦੀ ਵੈਬਸਾਈਟ www.ceopunjab.nic.in ਤੇ ਵੀ ਉਪਲੱਬਧ ਹੈ। ਉਨਾਂ ਅੱਗੇ ਦੱਸਿਆ ਕਿ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਬਰੇਕ ਵਿਧਾਨ ਸਭਾ ਚੋਮ ਹਲਕੇ ਵਿਚ ਪੈਂਦੇ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਏ ਨਿਯੁਕਤ ਕਰ ਸਕਦੀ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …