ਬੌਧਿਕ ਸੰਪਤੀ ਹੱਕ ਅਤੇ ਨੈਤਿਕਤਾ ਵਿਸ਼ੇ `ਤੇ ਆਨਲਾਈਨ ਕੋਰਸ ਸ਼ੁਰੂ
ਅੰਮ੍ਰਿਤਸਰ 29 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਸਾਡੇ ਖੋਜਾਰਥੀ ਅਤੇ ਵਿਗਿਆਨੀ ਬਹੁਤ ਮਿਹਨਤ ਕਰਕੇ ਨਵੀਆਂ ਖੋਜਾਂ ਕਰਦੇ ਹਨ ਪਰ ਇਸ ਨੂੰ ਪੇਟੈਂਟ ਕਰਵਾਉਣ ਦੇ ਕਾਰਜ ਵਿਚ ਆਪਣਾ ਪੂਰੀ ਤਰ੍ਹਾਂ ਸ਼ਾਮਿਲ ਨਹੀਂ ਹੁੰਦੇ ਜਿਸ ਦਾ ਮੁੱਖ ਕਾਰਨ ਜਾਗਰੂਕਤਾ ਦੀ ਕਮੀ ਹੋਣਾ ਹੈ।ਬੀਤੇ ਕੁੱਝ ਵਰ੍ਹਿਆਂ ਤੋਂ ਭਾਰਤ ਵਿਚ ਇਸ ਸਬੰਧੀ ਕਾਫੀ ਜਾਗਰੂਕਤਾ ਆਈ ਹੈ ਅਤੇ ਖੋਜਾਰਥੀ ਮਿਆਰੀ ਖੋਜ ਨੂੰ ਪੇਟੈਂਟ ਕਰਨ ਲਈ ਉਤਸੁਕਤਾ ਵਿਖਾਅ ਰਹੇ ਹਨ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਬੌਧਿਕ ਸੰਪਤੀ ਹੱਕ ਅਤੇ ਨੈਤਿਕਤਾ ਵਿਸ਼ੇ `ਤੇ ਸੱਤ ਰੋਜ਼ਾ ਆਨਲਾਈਨ ਸ਼ੁਰੂ ਕੀਤੇ ਗਏ ਕੋਰਸ ਦੇ ਉਦਘਾਟਨ ਮੌਕੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ। ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਪ੍ਰੋ. ਸੰਧੂ ਅਤੇ ਭਾਗ ਲੈਣ ਵਾਲੇ ਖੋਜਾਰਥੀਆਂ ਤੇ ਵਿਗਿਆਨੀਆਂ ਨੂੰ ਜੀ ਆਇਆਂ ਆਖਿਆ। ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਕੋਰਸ ਬਾਰੇ ਜਾਣਾਰੀ ਦਿੱਤੀ। ਇਸ ਕੋਰਸ ਵਿਚ ਰਾਜ ਤੋਂ ਇਲਾਵਾ ਹੋਰਨਾਂ ਰਾਜਾਂ ਜਿਵੇਂ ਕਰਨਾਟਕਾ, ਮਹਾਰਾਸ਼ਟਰਾ, ਹਰਿਆਣਾ, ਜੰਮੂ ਤੇ ਕਸ਼ਮੀਰ ਤੋਂ ਵੱਖ ਵੱਖ ਕੈਮਿਸਟਰੀ, ਸਿਖਿਆ, ਇਲੈਕਟ੍ਰੌਨਿਕਸ ਕਮਿਊਨੀਕੇਸ਼ਨ, ਇਨਵਾਇਰਨਮੈਂਟਲ ਸਾਇੰਸਜ਼, ਕਾਨੂੰਨ ਫਾਰਮਾਸਿਊਟੀਕਲ ਸਾਇਸਜ਼, ਪਲਾਨਿੰਗ ਦੇ 38 ਵਿਸ਼ਾ ਮਾਹਿਰਾਂ ਵੱਲੋਂ ਭਾਗ ਲਿਆ ਗਿਆ।
ਪ੍ਰੋ. ਸੰਧੂ ਨੇ ਕਿਹਾ ਕਿ ਇਸ ਕੋਰਸ ਦਾ ਮਕਸਦ ਖੋਜਾਂ ਨੂੰ ਪੇਟੈਂਟ ਕਰਵਾਉਣ ਲਈ ਖੋਜਾਰਥੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਦਿਸ਼ਾ ਵੱਲ ਮਹੱਦਵਪੂਰਨ ਕਦਮ ਪੁੱਟੇ ਹਨ ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਲਾਭ ਮਿਲੇਗਾ।
ਪ੍ਰੋ. ਵਿਗ ਨੇ ਕਿਹਾ ਕਿ ਯੂਨੀਵਰਸਿਟੀ ਦਾ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਆਪਕਾਂ ਤੇ ਖੋਜਾਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਵੱਧ ਤੋਂ ਵੱਧ ਯੂ.ਜੀ.ਸੀ ਦੀ ਹਦਾਇਤਾਂ ਅਨੁਸਾਰ ਕੋਰਸਾਂ ਦਾ ਆਯੋਜਨ ਕਰੇਗਾ ਤਾਂ ਜੋ ਭਾਗ ਲੈਣ ਵਾਲੇ ਆਪਣੇ ਸਟੇਸ਼ਨ `ਤੇ ਰਹਿੰਦੇ ਹੋਏ ਹੀ ਗਿਆਨ ਹਾਸਲ ਕਰਨ ਸਕਣ।
ਡਾ. ਬਿਮਲਦੀਪ ਸਿੰਘ, ਕੋਰਸ ਕੋਆਰਡੀਨੇਟਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕੋਰਸ ਵਿਚ ਭਾਗ ਲੈਣ ਵਾਲੇ ਵਿਸ਼ਾ ਮਾਹਿਰਾਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਪਹਿਲਾ ਲੈਕਚਰ ਡਾ. ਅਰੁਣਾ ਤਿਵਾਰੀ ਵੱਲੋਂ ਦਿੱਤਾ ਗਿਆ ਸੀ ਜਿਨ੍ਹਾਂ ਨੇ ਪਾਇਰੇਸੀ ਬਾਰੇ ਵਿਚਾਰ ਸਾਂਝੇ ਕੀਤੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …