Friday, December 27, 2024

ਸੋਹੰਦੜਾ ਸਕੂਲ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸਫਾਈ ਦੀ ਮਹੱਤਤਾ ਦੱਸੀ

ਚਿਮਨੇਵਾਲਾ ਸਕੂਲ ਵਿੱਚ ਬੂਟੇ ਲਗਾਉਾਂਦੇ ਟਾਫ ਮੈਂਬਰ ।
ਚਿਮਨੇਵਾਲਾ ਸਕੂਲ ਵਿੱਚ ਬੂਟੇ ਲਗਾਉਾਂਦੇ ਟਾਫ ਮੈਂਬਰ ।

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇਵਾਲਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਅੱਜ ਸੋਹਣਾ ਸਕੂਲ ਮੁਹਿੰਮ ਤਹਿਤ ਸਵੇਰੇ ਦੀ ਸਭਾ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਦੁਆਰਾ ਵਿਦਿਆਰਥੀਆਂ ਨੂੰ ਸਰੀਰ ਦੀ ਸਫਾਈ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।ਇਸ ਲੜੀ ਦੇ ਤਹਿਤ ਅੱਜ ਸਕੂਲ ਵਿੱਚ ਫੂਲਦਾਰ ਬੂਟੇ ਲਗਾਏ ਗਏ ਅਤੇ ਰੁੱਖਾਂ ਨੂੰ ਰੰਗ ਕੀਤਾ ਗਿਆ।ਇਸ ਮੌਕੇ ਉੱਤੇ ਵਿਸ਼ੇਸ਼ ਤੌਰ ਉੱਤੇ ਪੁੱਜੇ ਨੋਡਲ ਅਫਸਰ ਅਤੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲਾਲੋਵਾਲੀ ਦੇ ਪੰਜਾਬੀ ਲੇਕਚਰਾਰ ਜੋਗਿੰਦਰ ਲਾਲ ਨੇ ਸਕੂਲ ਵਿੱਚ ਸਫਾਈ ਮੁਹਿੰਮ ਦਾ ਜਾਇਜਾ ਲਿਆ ਅਤੇ ਤਸੱਲੀ ਜ਼ਾਹਰ ਕੀਤੀ।ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿੱਚ ਸੋਹਣਾ ਸਕੂਲ ਮੁਹਿੰਮ ਵੱਧੀਆ ਢੰਗ ਨਾਲ ਚੱਲ ਰਹੀ ਹੈ।ਇਸ ਮੌਕੇ ਉੱਤੇ ਸਕੂਲ ਸਟਾਫ ਮੈਂਬਰ ਦੂਲੀ ਚੰਦ, ਲੇਕਚਰਾਰ ਰੇਨੂ, ਦਲੀਪ ਕੌਰ, ਸ਼ਵੇਤਾ, ਪ੍ਰਵੀਨ ਰਾਣੀ, ਸੁਖਪਾਲ ਕੌਰ, ਮਿਸ ਜੋਤੀ ਬਾਲਾ, ਅਸ਼ੋਕ ਕੁਮਾਰ, ਪਰਵਿੰਦਰ ਸਿੰਘ ਨੇ ਬੂਟੇ ਲਗਾਏ।ਅੰਤ ਵਿੱਚ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply