Monday, December 23, 2024

ਪਿੰਡ ਸ਼ਾਹਪੁਰ ਜਾਜਨ ਵਿਖੇ ਗੁਰਮਤਿ ਸਮਾਗਮ ਕਰਵਾਇਆ

ਗੁਰਮਤਿ ਸਮਾਗਮ ਵਿਚ ਪਹੁੰਚੀਆਂ ਸੰਗਤਾ, ਤੇ ਕੀਰਤਨ ਕਰਦੇ ਹੋਏ ਰਾਗੀ ਸਿੰਘ।
ਗੁਰਮਤਿ ਸਮਾਗਮ ਵਿਚ ਪਹੁੰਚੀਆਂ ਸੰਗਤਾ, ਤੇ ਕੀਰਤਨ ਕਰਦੇ ਹੋਏ ਰਾਗੀ ਸਿੰਘ।

ਬਟਾਲਾ, 17 ਅਕਤੂਬਰ (ਨਰਿੰਦਰ ਬਰਨਾਲ) – ਇਥੋ ਨਾਲ ਕੁਝ ਦੁਰੀ ਤੌਨ ਨਾਲ ਲੱਗਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਬੀਤੀ ਰਾਤ ਸੰਤ ਬਾਬਾ ਸੇਵਾ ਸਿੰਘ ਜੀ ਕਾਰਸੇਵਾ ਖਡੂਰ ਸਾਹਿਬ ਵਾਲੇ ਜੀ ਦੇਖ ਰੇਖ ਅਧੀਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਜੀ ਦੇ 508 ਸਾਲਾ ਪ੍ਰਕਾਸ਼ ਪੂਰਬ ਤੇ ਸਮਰਪਿਤ ਸਲਾਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਦੇ ਵਿਸ਼ਾਲ ਦੀਵਾਨ ਵਿੱਚ ਸ਼ਾਮ 7-00 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਕਰਵਾਇਆ ਗਿਆ।ਜਿਸ ਵਿੱਚ ਪਿੰਡ ਦੀ ਅਤੇ ਨੇੜਲੇ ਪਿੰਡਾਂ ਤੋ ਕਾਫੀ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆ।ਇਸ ਮੌਕੇ ਤੇ ਜੱਥੇਦਾਰ ਗੁਰਪ੍ਰਤਾਪ ਸਿੰਘ ਖੁਸ਼ਹਿਆਲਪੁਰ ਅਤੇ ਜੱਥੇਦਾਰ ਅਮਰੀਕ ਸਿੰਘ ਸ਼ਾਹਪੁਰ ਗੁਰਾਇਆ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਗਤਾਂ ਨੂੰ ਕੀਤਰਨ ਰਸ ਰਾਹੀ ਗੁਰੂ ਚਰਨਾਂ ਦੇ ਨਾਲ ਜੋੜਨ ਲਈ ਭਾਈ ਮਨਜੀਤ ਸਿੰਘ ਭੋਰਾ ਰਵਾਲਸਰ ਤੋਂ, ਭਾਈ ਸਤਿੰਦਰਬੀਰ ਸਿੰਘ ਹਾਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ , ਭਾਈ ਨਿਰਮਲ ਸਿੰਘ ਨੂਰ ਇੰਟਰਨੈਸ਼ਨਲ ਢਾਡੀ ਜੱਥਾ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਕਥਾਵਾਚਕ, ਲੁਧਿਆਣੇ ਤੋਂ ਪਹੁੰਚੇ ਸਨ । ਆਈ ਹੋਈ ਸਾਧ ਸੰਗਤ ਦੇ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਸਟੇਜ ਦੀ ਕਾਰਵਾਈ ਡਾਕਟਰ ਇੰਦਰਜੀਤ ਸਿੰਘ ਨੇ ਬਖੂਬ ਨਿਭਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply