ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਮਥੂਟ ਫਾਈਨੇਂਸ ਦੀ ਸ਼ਾਖਾ ਵਿੱਚ ਹਫ਼ਤਾਵਾਰ ਡਰਾਅ ਕੱਢਿਆ ਗਿਆ। ਇਸ ਹਫ਼ਤੇ ਵਿੱਚ ਪੁਨੀਤ ਕੁਮਾਰ ਪੁੱਤਰ ਰਾਮ ਪ੍ਰਸਾਦ ਵਾਸੀ ਰਾਧਾ ਸਵਾਮੀ ਕਲੋਨੀ, ਬਲਵਿੰਦਰ ਸਿੰਘ ਵਾਸੀ ਚੁਹੜੀਵਾਲਾ, ਜਗਦੀਸ਼ ਕਟਾਰਿਆ ਵਾਸੀ ਨੇਹਰੂ ਨਗਰ ਜੇਤੂ ਰਹੇ।ਪ੍ਰੋਗਰਾਮ ਵਿੱਚ ਸ਼੍ਰੀ ਰਾਮ ਸ਼ਰਣਮ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸਤੀਸ਼ ਕੁਮਾਰ ਬਜਾਜ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਡਰਾਅ ਕੱਢੇ। ਇਸ ਮੌਕੇ ਉੱਤੇ ਸ਼ਾਖਾ ਪ੍ਰਬੰਧਕ ਪੁਰਸ਼ੋਤਮ ਲਾਲ ਬਾਘਲਾ ਨੇ ਮਥੂਟ ਫਾਈਨਾਂਸ ਦੁਆਰਾ ਜਾਰੀ ਗੋਲਡ ਲੋਨ, ਬੀਮਾ, ਮਨੀ ਟਰਾਂਸਫਰ, ਐਨਸੀਡੀ ਅਤੇ ਗੋਲਡ ਸਿੱਕਿਆਂ ਨਾਲ ਸਬੰਧਤ ਯੋਜਨਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਸਟਾਫ ਮੈਬਰਾਂ ਦੁਆਰਾ ਮਹਿਮਾਨ ਦਾ ਧੰਨਵਾਦ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …