Sunday, December 22, 2024

ਹਰਿਆਣਾ ਤੇ ਮਹਾਰਾਸ਼ਟਰ ‘ਚ ਭਾਜਪਾ ਦੀ ਜਿੱਤ ਦਾ ਵਰਕਰਾਂ ਨੇ ਮਨਾਇਆ ਜਸ਼ਨ

ਹਰਿਆਣਾ ਅਤੇ ਮਹਾਂਰਾਸ਼ਟਰ ਵਿਚ ਜਿੱਤ ਦਾ ਜਸ਼ਨ ਮਨਾਉਾਂਦੇ ਭਾਜਪਾ ਵਰਕਰ।
ਹਰਿਆਣਾ ਅਤੇ ਮਹਾਂਰਾਸ਼ਟਰ ਵਿਚ ਜਿੱਤ ਦਾ ਜਸ਼ਨ ਮਨਾਉਾਂਦੇ ਭਾਜਪਾ ਵਰਕਰ।

ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਮੰਡਲ ਫਾਜਿਲਕਾ ਦੁਆਰਾ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੇ ਚੌਂਕ ਘੰਟਾਘਰ ਉੱਤੇ ਇਕੱਠੇ ਹੋਕੇ ਜਸ਼ਨ ਮਨਾਇਆ ਗਿਆ । ਜਾਣਕਾਰੀ ਦਿੰਦੇ ਭਾਜਪਾ ਮੰਡਲ ਦੇ ਪ੍ਰੈਸ ਸਕੱਤਰ ਨਰਾਇਣ ਧਮੀਜਾ ਨੇ ਦੱਸਿਆ ਕਿ ਹਰਿਆਣਾ ਵਿੱਚ ਸਪੱਸ਼ਟ ਬਹੁਮਤ ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਡੀ ਪਾਰਟੀ ਬਣਨ ਤੇ ਪਟਾਖੇ ਚਲਾਕੇ ਅਤੇ ਲੱਡੂ ਵੰਡ ਕੇ ਸਾਰੇ ਭਾਜਪਾ ਵਰਕਰਾਂ ਨੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ । ਫਾਜਿਲਕਾ ਭਾਜਪਾ ਦੇ ਪ੍ਰਧਾਨ ਸ਼੍ਰੀ ਮਨੋਜ ਤ੍ਰਿਪਾਠੀ ਨੇ ਦੋਨਾਂ ਪ੍ਰਦੇਸ਼ਾਂ ਵਿੱਚ ਭਾਜਪਾ ਦੀ ਜਿੱਤ ਤੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪੱਖ ਵਿੱਚ ਲੋਕਸਭਾ ਚੋਣਾਂ ਵਿੱਚ ਜੋ ਲਹਿਰ ਚੱਲੀ ਸੀ ਉਹ ਹੁਣੇ ਵੀ ਕਾਇਮ ਹੈ।ਸ਼੍ਰੀ ਮੋਦੀ ਜੀ ਦਾ ਕਾਂਗਰਸ ਅਜ਼ਾਦ ਭਾਰਤ ਬਣਾਉਣ ਦਾ ਜੋ ਸੁਫ਼ਨਾ ਹੈ ਉਹ ਹੁਣ ਹੌਲੀ-ਹੌਲੀ ਪੂਰਾ ਹੋ ਰਿਹਾ ਹੈ। ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਕਾਂਗਰਸ ਦੇ ਭ੍ਰਸ਼ਟਾਚਾਰੀ ਸਾਸ਼ਨ ਤੋਂ ਜਨਤਾ ਨੂੰ ਮੁਕਤੀ ਮਿਲੀ ਹੈ।ਇਸ ਮੌਕੇ ਉੱਤੇ ਰਾਕੇਸ਼ ਧੂੜੀਆ, ਸੁਬੋਧ ਵਰਮਾ, ਅਸ਼ੋਕ ਜੈਰਥ, ਅਨਿਲ ਸੇਠੀ, ਡਾ. ਵਿਨੋਦ ਜਾਂਗਿੜ, ਬੰਟੂ ਸਚਦੇਵਾ, ਅਸ਼ੋਕ ਵਰਮਾ, ਸੰਦੀਪ ਚਲਾਨਾ, ਅਸ਼ਵਨੀ ਫੁਟੇਲਾ, ਤੇਜਿੰਦਰ ਸਿੰਘ ਨਾਮਧਾਰੀ, ਡਾ. ਰਮੇਸ਼ ਵਰਮਾ,ਕਮਲੇਸ਼ ਚੁਘ, ਰਘੂਨਾਥ ਇੰਦੌਰਾ, ਸੁਭਾਸ਼ ਕੰਬੋਜ, ਮਨਜੀਤ ਗਾਂਧੀ, ਨਵੀਨ ਗੁੰਬਰ, ਸਾਜਨ ਮੋਂਗਾ ਅਤੇ ਹੋਰ ਵਰਕਰ ਮੌਜੂਦ ਰਹੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply