ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜ੍ਹੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਧਾਨਗੀ ਅਤੇ ਸਕੱਤਰ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਆਨਲਾਈਨ ਕਵਿਤਾ ਉਚਾਰਣ ਦਾ ਜਿਲ੍ਹਾ ਪੱਧਰੀ ਮੁਕਬਲਿਆਂ ਦੇ ਨਤੀਜੇ ਐਲਾਨੇ ਗਏ।
ਜ਼ਿਲਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਵਿਤਾ ਉਚਾਰਨ ਮੁਕਾਬਲੇ ਵਿਚ ਜਿਲ੍ਹੇ ਦੇ 696 ਮਿਡਲ ਅਤੇ 516 ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।ਕੁੱਲ ਮਿਲਾ ਕੇ ਸਾਰੇ ਵਰਗਾਂ ਵਿੱਚ ਪੂਰੇ ਸੂਬੇ ਦੇ 40779 ਅਤੇ ਅੰਮ੍ਰਿਤਸਰ ਦੇ 2801 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਜਿਲ੍ਹਾ ਪੱਧਰੀ ਮਿਡਲ ਸੈਕਸ਼ਨ ਵਿੱਚ ਮੁਸਕਾਨ ਦੀਪ ਕੌਰ (ਸ ਹ ਸ ਜੌਨਸ ਮੁਹਾਰ) ਪਹਿਲੇ ਸਹਿਜਪ੍ਰੀਤ ਸਿੰਘ (ਸ ਹ ਸ ਕਾਲੇਕੇ) ਦੂਜੇ ਤਰਨਪ੍ਰੀਤ ਕੌਰ (ਸ ਸ ਸ ਸ ਮਜੀਠਾ) ਤੀਜੇ ਕਾਜ਼ਲ ਦੇਵੀ (ਸ ਹ ਸ ਚੇਤਨਪੁਰਾ) ਚੌਥੇ ਅਤੇ ਸਿਮਰਨ ਕੌਰ (ਸ ਕੰ ਸ ਸ ਸ ਮਾਲ ਰੋਡ) ਪੰਜਵੇਂ ਸਥਾਨ ‘ਤੇ ਆਈ।ਦੂਜੇ ਪਾਸੇ ਸੈਕੰਡਰੀ ਸੈਕਸ਼ਨ ਵਿੱਚ ਹਰਸ਼ਪ੍ਰੀਤ ਕੌਰ (ਸ ਸ ਸ ਸ ਸੁਧਾਰ) ਪਹਿਲੇ, ਕੋਮਲਪ੍ਰੀਤ ਕੌਰ (ਸ ਹ ਸ ਮਾਲੋ ਵਾਲ) ਦੂਜੇ, ਹਰਸ਼ਰਨ ਕੌਰ (ਸ ਸ ਸ ਸ ਬੱਲ ਕਲਾਂ) ਤੀਜੇ, ਸੁਖਜੀਤ ਕੌਰ (ਸ ਕੰ ਸ ਸ ਸ ਪੁਤਲੀਘਰ) ਚੌਥੇ ਅਤੇ ਸਾਜਨ ਦੀਪ ਸਿੰਘ (ਸ ਸ ਸ ਸ ਅਟਾਰੀ) ਪੰਜਵੇਂ ਸਥਾਨ ਤੇ ਰਹੇ ਹਨ।
ਜਿਲ੍ਹਾ ਸਿੱਖਿਆ ਅਧਿਕਾਰੀ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ, ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਪ ਜਿਲ੍ਹਾ ਸਿੱਖਿਆ ਅਫਸਰਾਂ ਹਰਭਗਵੰਤ ਸਿੰਘ ਅਤੇ ਰਾਜੇਸ਼ ਸ਼ਰਮਾ ਸਮੇਤ ਪੂਰੀ ਟੀਮ ਵਲੋਂ ਸੰਬੰਧਤ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ।ਉਨਾਂ੍ਹ ਕਿਹਾ ਕਿ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਦੀ ਪੂਰੀ ਟੀਮ ਤਨਦੇਹੀ ਨਾਲ ਜਿਲ੍ਹਾ ਅੰਮਿ੍ਰਤਸਰ ਦੇ ਹਰ ਵਿੱਦਿਅਕ ਮੁਕਾਬਲੇ ਵਿਚ ਚੰਗੀ ਭਾਗੀਦਾਰੀ ਨਿਭਾਅ ਰਹੀ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …