
ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਯਤਨਾ ਸਦਕਾ ਤੇ ਸਿਖਿਆ ਵਿਭਾਗ ਵੱਲੋਂ ਜਾਰੀ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾਂ ਵਿਚ ਸਾਰੇ ਹੀ ਸਕੂਲਾਂ ਵਿਚ ਵਾਤਾਵਰਨ ਨੂੰ ਬਚਾਉਣ ਵਾਸਤੇ ਸੈਮੀਨਾਰ ਤੇ ਗੋਸਟੀਆਂ ਕਰਵਾਈਆਂ ਜਾਦੀਆਂ ਹਨ। ਪਰ ਇਹਨਾ ਸੈਮੀਨਾਰਾਂ, ਗੋਸਟੀਆਂ ਦਾ ਫਾਇਦਾ ਤਾ ਹੀ ਹੈ ਜੇ ਅਸੀ ਦੀਵਾਲੀ ਉਪਰ ਵੀ ਇਹਨਾ ਵਿਚਾਰਾਂ ਦੇ ਧਾਂਰਨੀ ਬਣਕੇ ਪ੍ਰਦੂਸਣ ਤੇ ਪਟਾਕਾ ਰਹਿਤ ਦੀਵਾਲੀ ਮਨਾਈਏ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ (ਗੁਰਦਾਸਪੁਰ) ਦੇ ਪ੍ਰਿੰਸੀਪਲ ਗੁਰਚਰਨ ਸਿੰਘ ਪ੍ਰੈਸ ਨੋਟ ਵਿਚ ਦੱਸਿਆ ਕਿ ਵਾਤਾਵਰਨ ਦੇ ਬਚਾਅ ਵਾਸਤੇ ਸਾਨੂੰ ਪਟਾਕਾ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ।ਇਸ ਨਾਲ ਸਾਹ ਦੇ ਰੋਗੀਆਂ ਦਾ ਵੀ ਭਲਾ ਹੋਵੇਗਾ, ਤੇ ਸਾਲ ਭਰ ਮਨਾਏ ਵਾਤਾਵਰਨ ਦਿਵਸਾਂ ਦਾ ਹੀ ਪਤਾ ਲੱਗੇਗਾ ਕਿ ਸਾਡੀ ਸੋਚ ਬਦਲ ਗਈ ਹੈ, ਦੀਵਾਲੀ ਵਾਲੇ ਦਿਨ ਪੈਦਾ ਹੋਇਆ ਪ੍ਰਦੂਸਣ ਏਨੀ ਕੁ ਬਰਬਾਦੀ ਕਰ ਜਾਂਦਾ ਹੈ ਕਿ ਸਾਰਾ ਸਾਲ ਜਿੰਨੇ ਮਰਜੀ ਉਜੋਨ ਪਰਤ ਬਚਾਉਣ ਦੇ ਸੈਮੀਨਾਰ ਕਰਦੇ ਰਹੀਏ, ਉਸਦੀ ਭਰਭਾਈ ਨਹੀਂ ਹੋ ਸਕਦੀ।ਇਸ ਵਾਸਤੇ ਜੇਕਰ ਅਸੀ ਚਹੁੰਦੇ ਹਾਂ ਕਿ ਸਮਾਜ ਦਾ ਭਲਾ ਹੋਵੇ ਤੇ ਲੋਕ ਤੰਦਰੁਸਤ ਰਹਿਣ ਤਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਪ੍ਰਦੂਸਣ ਤੇ ਪਟਾਕਾ ਰਹਿਤ ਦੀਵਾਲੀ ਮਨਾਕੇ ਵਾਤਾਵਰਨ ਦੀ ਰੱਖਿਆ ਕਰੀਏ।
Punjab Post Daily Online Newspaper & Print Media