ਖੇਡਾਂ ਵਿਚ ਵਧੀਆਂ ਸੇਵਾਵਾਂ ਕਰਕੇ ਕੀਤਾ ਗਿਆ ਸਨਮਾਨ

ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ (ਗੁਰਦਾਸਪੁਰ) ਵਿਖੇ ਜਿਲਾਂ ਪੱਧਰੀ ਫੁਟਬਾਲ ਦੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਇਹਨਾ ਮੁਕਾਬਲਿਆਂ ਵਿਚ ਗੌਧਰਪੁਰ, ਸਰਕਾਰੀ ਹਾਂਈ ਸਕੂਲ ਸਤਕੌਹਾ, ਦਿਆਲਗੜ੍ਹ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਚਰਨ ਸਿਘ ਵੱਲੋ ਸਕੂਲ ਵਿਖੇ ਪਹੁੰਚੇ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ, ਅੰਮ੍ਰਿਤਪਾਲ ਸਿੰਘ, ਸੁਖਵੰਤ ਸਿੰਘ, ਸੂਬਾ ਸਿੰਘ ਠੀਕਰੀਵਾਲ, ਸੁਖਚੈਨ ਸਿੰਘ ਜਿਲਾ ਕੋਆਰਡੀਨੇਟਰ , ਪਰਦੀਪ ਕੁਮਰਾ ਕਮਲਦੀਪ ਕੋਆਰਡੀਨੇਟਰ ਰਾਸਟਰੀਯ ਮਾਧਮਿਕ ਸਿਖਿਆ ਅਭਿਆਨ , ਹਰਪਾਲ ਸਿੰਘ,ਬਾਬਾ ਸੁਖਵੰਤ ਸਿੰਘ ਲੈਕਚਰਾਰ , ਵਿਨੋਦ ਕੁਮਾਰ ਸਾਇਰ ਆਦਿ ਸਾਮਿਲ ਸਨ।