ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਲੋਂ ਹੈਡਟੀਚਰ /ਸੈਂਟਰ ਹੈਡਟੀਚਰ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਅੱਜ 9 ਦਿਨ ਐਲੀਮੈਂਟਰੀ ਟੀਚਰਜ਼ ਯੂਨੀਅਨ ਅਜਨਾਲਾ-2 ਦੇ ਪਰਮਬੀਰ ਸਿੰਘ ਰੋਖੇ, ਸੁਖਜਿੰਦਰ ਸਿੰਘ ਦੂਜੋਵਾਲ, ਲਖਵਿੰਦਰ ਸਿੰਘ ਦਹੂਰੀਆ, ਨਵਜੋਤ ਸਿੰਘ ਲਾਡਾ, ਤੇਜਿੰਦਰ ਸਿੰਘ ਰੰਧਾਵਾ, ਸੁੱਖਵਿੰਦਰ ਸਿੰਘ ਕੋਟਲੀ, ਰਮਨਦੀਪ ਸਿੰਘ ਗ੍ਰੰਥਗੜ, ਗੁਰਸੇਵਕ ਸਿੰਘ ਗੁੱਝਾਪੀਰ, ਅਮਨਬੀਰ ਸਿੰਘ, ਤੇਜਿੰਦਰਬੀਰ ਸਿੰਘ, ਹਤਿੰਦਰਜੀਤ ਸਿੰਘ, ਸਰਬਜੀਤ ਸਿੰਘ ਕੋਟਲੀ, ਕੰਵਲਜੀਤ ਸਿੰਘ ਰੋਖੇ, ਅਮਰਜੀਤ ਸਿੰਘ, ਰਮਨਦੀਪ ਸਿੰਘ ਜੱਸੜ, ਰੂਪ ਸਿੰਘ ਅਤੇ ਹਰੀਸ਼ ਕੁਮਾਰ ਆਦਿ ਆਗੂ ਭੁੱਖ ਹੜਤਾਲ ‘ਤੇ ਬੈਠੇ।
ਇਸ ਦੌਰਾਨ ਈ.ਟੀ.ਯੂ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਤੋਂ ਇਲਾਵਾ ਸਤਬੀਰ ਸਿੰਘ ਬੋਪਾਰਾਏ, ਗੁਰਿੰਦਰ ਸਿੰਘ ਘੁੱਕੇਵਾਲੀ, ਪਰਮਬੀਰ ਸਿੰਘ ਰੋਖੇ ਅਤੇ ਸੁਧੀਰ ਢੰਡ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ 200 ਦੇ ਕਰੀਬ ਸਰਹੱਦੀ ਸਕੂਲਾਂ ਵਿੱਚ ਹੈਡ ਟੀਚਰ/ ਸੈਂਟਰ ਹੈਡ ਟੀਚਰ ਦੀਆਂ ਪੋਸਟਾਂ ਖਾਲੀ ਪਈਆਂ ਹਨ, ਜਿਨ੍ਹਾਂ ਕਾਰਨ ਬੱਚਿਆਂ ਦੀ ਸਿੱਖਿਆ ਅਤੇ ਸਕੂਲ ਪ੍ਰਬੰਧਾਂ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।ਐਲੀਮੈਂਟਰੀ ਅਧਿਆਪਕ ਕਰੋਨਾ ਮਹਾਂਮਾਰੀ ਦੌਰਾਨ ਵੀ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ। ਆਗੂਆਂ ਨੇ ਕਿਹਾ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਘਰ ਸਾਹਮਣੇ ਹੋਣ ਵਾਲੇ ਰੋਸ ਪ੍ਰਦਰਸ਼ਨ ਬਹੁਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਣਗੇ।
ਇਸ ਮੌਕੇ ਰਜਿੰਦਰ ਸਿੰਘ ਰਾਜਾਸਾਂਸੀ, ਪ੍ਰਮੋਦ ਸਿੰਘ, ਰਾਜਨ ਚੌਧਰੀ ਸਮੇਤ ਭਰਾਤਰੀ ਜਥੇਬੰਦੀ ਬੀ.ਐਡ ਫਰੰਟ ਵਲੋਂ ਸੰਜੀਵ ਕਾਲੀਆ ਅਤੇ ਬਲਦੇਵ ਰਾਜ ਭੁੱਖ ਹੜਤਾਲ ਕੈਂਪ ਵਿਚ ਸ਼ਾਮਿਲ ਹੋਏ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …