
ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਵਿਦਿਆਰਥੀਆਂ ਨੂੰ ਸਰੀਰਕ ਸਫਾਈ ਦੀ ਮਹੱਤਤਾ ਬਾਰੇ ਜਾਣਕਾਰੀ ਪਿੰਰਸਿਪਲ ਗੁਰਦੀਪ ਕਰੀਰ , ਨੋਡਲ ਅਫਸਰ ਦਰਸ਼ਨ ਤਨੇਜਾ ਦੀ ਅਗਵਾਈ ਵਿੱਚ ਸਵਦੇਸ਼, ਸ਼੍ਰੀਮਤੀ ਅਦਿਤੀ ਗਗਨੇਜਾ ਨੇ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਰੀਰਕ ਸਫਾਈ ਨਾਲ ਸਬੰਧਤ ਜਿਵੇਂ ਨਾਖੂਨ ਕੱਟਣ, ਖਾਨਾ ਖਾਣ ਤੋਂ ਪਹਿਲਾਂ ਅਤੇ ਬਾਅਦ ਚੰਗੀ ਤਰ੍ਹਾਂ ਹੱਥ ਧੋਣੇ ਅਤੇ ਸਾਫ਼ ਸੁਥਰੀ ਖਾਣ-ਪੀਣ ਦੀਆਂ ਵਸਤਾਂ ਦੇ ਇਸਤੇਮਾਲ ਬਾਰੇ ਜਾਣਕਾਰੀ ਦਿੱਤੀ ।ਸ਼੍ਰੀ ਤਨੇਜਾ ਨੇ ਦੱਸਿਆ ਕਿ ਸਿਹਤਮੰਦ ਸਰੀਰ ਵਿੱਚ ਹੀ ਤੰਦੁਰੁਸਤ ਦਿਮਾਗ ਵਾਸ ਕਰਦਾ ਹੈ ।ਇਸ ਮੌਕੇ ਸਮੂਹ ਸਟਾਫ ਮੌਜੂਦ ਸੀ।